ਗੁਰੂਗ੍ਰਾਮ, 27 ਅਪ੍ਰੈਲ (ਸ.ਬ.) ਇਸ ਲੋਕ ਸਭਾ ਚੋਣ ਵਿੱਚ ਹਰਿਆਣਾ ਦੀ ਗੁਰੂਗ੍ਰਾਮ ਲੋਕ ਸਭਾ ਸੀਟ ਲਈ ਹਾਈਵੋਲਟੇਜ ਮੁਕਾਬਲਾ ਹੋਣ ਦੀ ਸੰਭਾਵਨਾ ਹੈ।
ਭਾਜਪਾ ਨੇ ਇੱਕ ਵਾਰ ਫਿਰ ਕੇਂਦਰੀ ਮੰਤਰੀ ਰਾਓ ਇੰਦਰਜੀਤ ਸਿੰਘ ਨੂੰ ਮੈਦਾਨ ਵਿੱਚ ਉਤਾਰਿਆ ਹੈ।
ਜਨਨਾਇਕ ਜਨਤਾ ਪਾਰਟੀ (ਜੇਜੇਪੀ) ਨੇ ਗਾਇਕ ਰਾਹੁਲ ਯਾਦਵ ਉਰਫ਼ ਫਾਜ਼ਿਲਪੁਰੀਆ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ ਜਦੋਂਕਿ ਕਾਂਗਰਸ ਪਾਰਟੀ ਨੇ ਇਸ ਅਹੀਰਵਾਲ ਦੇ ਪ੍ਰਭਾਵ ਵਾਲੀ ਸੀਟ ਲਈ ਅਜੇ ਤੱਕ ਆਪਣਾ ਉਮੀਦਵਾਰ ਫਾਈਨਲ ਨਹੀਂ ਕੀਤਾ ਹੈ।
ਕਾਂਗਰਸ ‘ਚ ਗੁਰੂਗ੍ਰਾਮ ਲੋਕ ਸਭਾ ਸੀਟ ਲਈ ਟਿਕਟ ਨੂੰ ਲੈ ਕੇ ਵਿਵਾਦ ਸੁਲਝਿਆ ਨਹੀਂ ਹੈ। ਵੀਰਵਾਰ ਨੂੰ, ਗੁਰੂਗ੍ਰਾਮ ਨੂੰ ਛੱਡ ਕੇ ਹਰਿਆਣਾ ਦੀਆਂ ਬਾਕੀ 8 ਲੋਕ ਸਭਾ ਸੀਟਾਂ ਲਈ ਕਾਂਗਰਸ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ।
ਕਾਂਗਰਸ ਕੁਰੂਕਸ਼ੇਤਰ ਸੀਟ ਆਪਣੀ ਭਾਈਵਾਲ ਆਮ ਆਦਮੀ ਪਾਰਟੀ (ਆਪ) ਨਾਲ ਲੜੇਗੀ।
ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਸੂਬੇ ਵਿੱਚ ਕਾਂਗਰਸ ਦਾ ਸੰਗਠਨ ਨਾ ਹੋਣ ਕਾਰਨ ਪਾਰਟੀ ਦੋ ਧੜਿਆਂ ਵਿੱਚ ਵੰਡੀ ਹੋਈ ਹੈ। ਇਸ ਵਿੱਚ ਸਾਬਕਾ ਮੁੱਖ ਮੰਤਰੀ ਭੂਪੇਂਦਰ ਸਿੰਘ ਹੁੱਡਾ ਅਤੇ ਸਾਬਕਾ ਕੇਂਦਰੀ ਮੰਤਰੀ ਕੁਮਾਰੀ ਸ਼ੈਲਜਾ ਹਨ।
ਇਸ ਵਿੱਚ ਹੁੱਡਾ ਧੜੇ ਨੇ ਅਦਾਕਾਰ ਤੋਂ ਸਿਆਸਤਦਾਨ ਬਣੇ ਰਾਜ ਬੱਬਰ ਦਾ ਨਾਂ ਭੇਜਿਆ ਹੈ, ਜਦੋਂ ਕਿ