ਟੋਰਾਂਟੋ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਬਾਰਡਰ ’ਤੇ ਮਰਨ ਵਾਲੇ ਭਾਰਤੀਆਂ ਤੇ ਰੋਮਾਨੀਆ ਦੇ ਨਾਗਰਿਕਾਂ ਦੀ ਮੌਤ ਦੇ ਮਾਮਲੇ ਵਿਚ ਲੋੜੀਂਦੀ ਜਾਂਚ ਦੀ ਲੋੜ ਹੈ। ਇਸ ਸਬੰਧ ਵਿਚ ਲਗਾਈਆਂ ਜਾ ਰਹੀਆਂ ਅਟਕਲਾਂ ਸਬੰਧੀ ਵਿਚ ਚੌਕਸ ਕੀਤਾ ਹੈ। ਉਨ੍ਹਾਂ ਕਿਹਾ ਕਿ ਦੁਰਘਟਨਾ ਵਿਚ ਅਸਲ ’ਚ ਕੀ ਹੋਇਆ ਇਸ ਨੂੰ ਲੈ ਕੇ ਕਈ ਸਵਾਲ ਹਨ। ਇਸ ਲਈ ਇਨ੍ਹਾਂ ਦੇ ਉੱਤਰ ਮਿਲਣੇ ਜ਼ਰੂਰੀ ਹਨ। ਪਿਛਲੇ ਹਫ਼ਤੇ ਦੋ ਪਰਿਵਾਰਾਂ ਦੇ ਅੱਠ ਲੋਕਾਂ ਦੀ ਮੌਤ ਅਮਰੀਕਾ ਵਿਚ ਨਾਜਾਇਜ਼ ਰੂਪ ਨਾਲ ਦਾਖ਼ਲ ਹੋਣ ਦੌਰਾਨ ਹੋ ਗਈ ਸੀ। ਅੱਠ ਪਰਵਾਸੀ ਸੈਂਟ ਲਾਰੈਂਸ ਨਦੀ ਵਿਚ ਡੁੱਬ ਗਏ ਸਨ। ਇਨ੍ਹਾਂ ਦੀਆਂ ਲਾਸ਼ਾਂ ਲਾਰੈਂਸ ਨਦੀ ਦੇ ਕੰਢੇ ’ਤੇ ਏਕਵੇਸਸਨੇ ਦੋ ਕੋਲ ਮਿਲੀਆਂ ਸਨ। ਇਨ੍ਹਾਂ ਵਿਚੋਂ ਭਾਰਤੀਆਂ ਦੀ ਪਛਾਣ 50 ਸਾਲਾ ਪ੍ਰਵੀਣ ਚੌਧਰੀ, 45 ਸਾਲਾ ਦਕਸ਼ਬੇਨ ਚੌਧਰੀ, 23 ਸਾਲਾ ਵਿਧੀ ਅਤੇ 20 ਸਾਲਾ ਮੀਤ ਦੇ ਰੂਪ ਵਿਚ ਹੋਈ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਏਕਵੇਸਸਨੇ ਵਿਚ ਹੋਈ ਇਸ ਦੁਰਘਟਨਾ ਦਾ ਰੋਕਸਹੈਮ ਰੋਡ ’ਤੇ ਬਾਰਡਰ ਕ੍ਰਾਸਿੰਗ ਨੂੰ ਬੰਦ ਕੀਤੇ ਜਾਣ ਨਾਲ ਕੋਈ ਸਬੰਧ ਹੈ। ਕੁਝ ਸ਼ਰਨਾਰਥੀ ਅਤੇ ਪਰਵਾਸੀ ਗਰੁੱਪਾਂ ਦਾ ਕਹਿਣਾ ਹੈ ਕਿ ਬਾਰਡਰ ’ਤੇ ਕੀਤੀ ਜਾ ਰਹੀ ਸਖ਼ਤੀ ਦੀ ਵਜ੍ਹਾ ਨਾਲ ਇਨ੍ਹਾਂ ਦੇਸ਼ਾਂ ਵਿਚ ਦਾਖ਼ਲ ਹੋਣ ਲਈ ਲੋਕ ਇਸ ਤਰ੍ਹਾਂ ਦੇ ਨਵੇਂ ਮਾਰਗਾਂ ਦਾ ਪ੍ਰਯੋਗ ਕਰ ਰਹੇ ਹਨ। ਟਰੂਡੋ ਨੇ ਕਿਹਾ ਕਿ ਸਾਨੂੰ ਉਹ ਸਾਰਾ ਕੁਝ ਕਰਨ ਦੀ ਲੋੜ ਹੈ, ਜਿਸ ਨਾਲ ਅਸੀਂ ਲੋਕਾਂ ਨੂੰ ਸੁਰੱਖਿਅਤ ਰੱਖ ਸਕੀਏ।