ਤਿਰੂਵਨੰਤਪੁਰਮ, 6 ਮਈ (ਪੰਜਾਬ ਮੇਲ)- ਤਿਰੂਵਨੰਤਪੁਰਮ ਦੀ ਇਕ ਅਦਾਲਤ ਨੇ ਸੋਮਵਾਰ ਨੂੰ ਕੇਰਲ ਪੁਲਸ ਨੂੰ ਸ਼ਹਿਰ ਦੇ ਮੇਅਰ ਆਰੀਆ ਰਾਜੇਂਦਰਨ, ਉਨ੍ਹਾਂ ਦੇ ਪਤੀ ਅਤੇ ਵਿਧਾਇਕ ਕੇ.ਐੱਮ. ਸਚਿਨ ਦੇਵ ਅਤੇ ਹੋਰਾਂ ‘ਤੇ ਇਕ ਬੱਸ ਡਰਾਈਵਰ ਨੂੰ ਉਸ ਦੇ ਕੰਮ ਵਿਚ ਰੁਕਾਵਟ ਪਾਉਣ ਅਤੇ ਹੋਰ ਦੋਸ਼ਾਂ ਲਈ ਅਦਾਲਤ ਨੇ ਇਹ ਨਿਰਦੇਸ਼ ਰਾਜ ਦੀ ਮਾਲਕੀ ਵਾਲੀ ਕੇਰਲਾ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਕੇਐਸਆਰਟੀਸੀ) ਦੇ ਠੇਕੇ ‘ਤੇ ਰੱਖੇ ਬੱਸ ਡਰਾਈਵਰ ਐਚ.ਐਲ ਯਾਦੂ ਦੀ ਪਟੀਸ਼ਨ ਦੇ ਆਧਾਰ ‘ਤੇ ਦਿੱਤਾ ਹੈ। ਯਾਦੂ ਨੇ ਆਪਣੀ ਪਟੀਸ਼ਨ ਵਿੱਚ ਜਿਨ੍ਹਾਂ ਹੋਰਨਾਂ ਦਾ ਨਾਂ ਲਿਆ ਹੈ, ਉਨ੍ਹਾਂ ਵਿੱਚ ਰਾਜੇਂਦਰਨ ਦਾ ਭਰਾ, ਉਸ ਦੀ ਪਤਨੀ ਅਤੇ ਇੱਕ ਹੋਰ ਵਿਅਕਤੀ ਸ਼ਾਮਲ ਹੈ।
ਇਸੇ ਘਟਨਾ ਦਾ ਇਹ ਦੂਜਾ ਮਾਮਲਾ ਹੈ, ਜਿਸ ਦਾ ਪਹਿਲਾ ਮਾਮਲਾ ਸ਼ਨਿਚਰਵਾਰ ਨੂੰ ਇੱਥੇ ਦੀ ਅਦਾਲਤ ਨੇ ਵਕੀਲ ਦੀ ਪਟੀਸ਼ਨ ਦੇ ਆਧਾਰ ‘ਤੇ ਦਰਜ ਕੀਤਾ ਹੈ।
ਭਾਵੇਂ ਵਕੀਲ ਦੀ ਪਟੀਸ਼ਨ ਵਿਚ ਰਾਜੇਂਦਰਨ, ਉਸ ਦੇ ਵਿਧਾਇਕ ਪਤੀ ਅਤੇ ਹੋਰਾਂ ‘ਤੇ ਬੱਸ ਡਰਾਈਵਰ ਨੂੰ ਉਸ ਦੇ ਕੰਮ ਵਿਚ ਰੁਕਾਵਟ ਪਾਉਣ ਦਾ ਦੋਸ਼ ਲਗਾਇਆ ਗਿਆ ਸੀ, ਯਾਦੂ ਦੀ ਪਟੀਸ਼ਨ ਵਿਚ ਮੇਅਰ ਦੇ ਸਮੂਹ ਦੁਆਰਾ ਦੁਰਵਿਵਹਾਰ ਅਤੇ ਉਨ੍ਹਾਂ ਦੁਆਰਾ ਜ਼ਬਰਦਸਤੀ ਰੋਕਣ ਦੇ ਹੋਰ ਦੋਸ਼ ਵੀ ਸਨ।
ਯਾਦੂ ਪਿਛਲੇ ਹਫ਼ਤੇ ਤੋਂ ਉਸ ਸਮੇਂ ਤੋਂ ਸੁਰਖੀਆਂ ਵਿੱਚ ਹਨ ਜਦੋਂ ਉਹ ਸੀ