ਮੁੰਬਈ 8 ਮਈ (ਮਪ) ਕੇਨਰਾ ਬੈਂਕ ਨੇ ਬੁੱਧਵਾਰ ਨੂੰ 2023-24 ਦੀ ਜਨਵਰੀ-ਮਾਰਚ ਤਿਮਾਹੀ ‘ਚ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 18.4 ਫੀਸਦੀ ਦੇ ਵਾਧੇ ਨਾਲ 3,757.23 ਕਰੋੜ ਰੁਪਏ ਦਾ ਸ਼ੁੱਧ ਲਾਭ ਦਰਜ ਕੀਤਾ। ਬੈਂਕ ਦਾ ਸ਼ੁੱਧ ਲਾਭ ਅਕਤੂਬਰ-ਦਸੰਬਰ ਤਿਮਾਹੀ ਦੇ ਮੁਕਾਬਲੇ 2.8 ਫੀਸਦੀ ਵਧਿਆ ਹੈ।
ਕੇਨਰਾ ਬੈਂਕ ਦੇ ਨਿਰਦੇਸ਼ਕ ਮੰਡਲ ਨੇ 10 ਰੁਪਏ ਪ੍ਰਤੀ ਸ਼ੇਅਰ ਦੇ ਫੇਸ ਵੈਲਿਊ ਦੇ 16.10/- ਰੁਪਏ ਪ੍ਰਤੀ ਇਕੁਇਟੀ ਸ਼ੇਅਰ (161 ਫੀਸਦੀ) ਦੇ ਲਾਭਅੰਸ਼ ਦੀ ਸਿਫ਼ਾਰਸ਼ ਕੀਤੀ ਹੈ।
ਕੇਨਰਾ ਬੈਂਕ ਦੀ ਸ਼ੁੱਧ ਵਿਆਜ ਆਮਦਨ (NII) ਚੌਥੀ ਤਿਮਾਹੀ ਦੌਰਾਨ 11 ਫੀਸਦੀ ਵਧ ਕੇ 9,580 ਕਰੋੜ ਰੁਪਏ ਹੋ ਗਈ।
ਬੈਂਕ ਦੀ ਸੰਪੱਤੀ ਦੀ ਗੁਣਵੱਤਾ ਵਿੱਚ ਵੀ ਇਸ ਤਿਮਾਹੀ ਦੌਰਾਨ ਸੁਧਾਰ ਹੋਇਆ ਹੈ ਅਤੇ ਕੁੱਲ ਗੈਰ-ਕਾਰਗੁਜ਼ਾਰੀ ਸੰਪੱਤੀ (ਐਨਪੀਏ) ਅਨੁਪਾਤ ਪਿਛਲੇ ਸਾਲ ਦੀ ਇਸੇ ਮਿਆਦ ਵਿੱਚ 5.35 ਪ੍ਰਤੀਸ਼ਤ ਤੋਂ ਘਟ ਕੇ ਕੁੱਲ ਕਰਜ਼ਿਆਂ ਦਾ 4.23 ਪ੍ਰਤੀਸ਼ਤ ਹੋ ਗਿਆ ਹੈ।
ਸ਼ੁੱਧ ਐਨਪੀਏ ਅਨੁਪਾਤ 31 ਮਾਰਚ ਤੱਕ 1.27 ਫੀਸਦੀ ‘ਤੇ ਰਿਹਾ, ਜੋ ਇਕ ਸਾਲ ਪਹਿਲਾਂ ਦੀ ਮਿਆਦ ‘ਚ 1.73 ਫੀਸਦੀ ਸੀ।
ਚੌਥੀ ਤਿਮਾਹੀ ‘ਚ ਬੈਡ ਲੋਨ ਦੇ ਖਿਲਾਫ ਬੈਂਕ ਦੇ ਪ੍ਰਾਵਧਾਨ ਵੀ ਪਿਛਲੀ ਤਿਮਾਹੀ ‘ਚ 3,095 ਕਰੋੜ ਰੁਪਏ ਤੋਂ ਘੱਟ ਕੇ 2,482 ਕਰੋੜ ਰੁਪਏ ਰਹਿ ਗਏ।