ਨਵੀਂ ਦਿੱਲੀ, 28 ਮਾਰਚ
ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਲੋਕ ਸਭਾ ਤੋਂ ਅਯੋਗ ਕਰਾਰ ਦੇਣ ਦੇ ਵਿਰੋਧ ਵਿਚ ਕਾਲੇ ਚੋਗੇ ਪਹਿਨੇ ਕਾਂਗਰਸ ਮੈਂਬਰਾਂ ਨੇ ਅੱਜ ਸਦਨ ਵਿਚ ਹੰਗਾਮਾ ਕੀਤਾ। ਕੁਝ ਕਾਂਗਰਸੀ ਸੰਸਦ ਮੈਂਬਰਾਂ ਨੇ ਕਾਗਜ਼ ਫਾੜ ਕੇ ਸਪੀਕਰ ਵੱਲ ਸੁੱਟ ਦਿੱਤੇ ਅਤੇ ਇਕ ਮੈਂਬਰ ਨੇ ਸਪੀਕਰ ਸਾਹਮਣੇ ਕਾਲਾ ਕੱਪੜਾ ਰੱਖਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਸਦਨ ਸ਼ੁਰੂ ਹੋਣ ਦੇ ਇਕ ਮਿੰਟ ਦੇ ਅੰਦਰ ਹੀ ਬਾਅਦ ਦੁਪਹਿਰ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ।
ਇਸ ਦੌਰਾਨ ਵਿਰੋਧੀ ਧਿਰ ਦੇ ਮੈਂਬਰਾਂ ਦੇ ਹੰਗਾਮੇ ਕਾਰਨ ਰਾਜ ਸਭਾ ਦੀ ਬੈਠਕ ਸ਼ੁਰੂ ਹੋਣ ਤੋਂ ਕਰੀਬ 10 ਮਿੰਟ ਬਾਅਦ ਅੱਜ ਬਾਅਦ ਦੁਪਹਿਰ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ।
ਬਾਅਦ ਦੁਪਹਿਰ 2 ਜਦੋਂ ਦੋਵੇਂ ਸਦਨ ਮੁੜ ਜੁੜੇ ਤਾਂ ਦੋਵਾਂ ‘ਚ ਹਾਲਾਤ ਪਹਿਲਾਂ ਵਾਲੇ ਹੀ ਰਹੇ ਤੇ ਇਸ ਕਾਰਨ ਦੋਵਾਂ ਨੂੰ ਬਾਕੀ ਪੂਰੇ ਦਿਨ ਲਈ ਉਠਾਅ ਦਿੱਤਾ ਗਿਆ