ਬੇਲਗਾਵੀ (ਕਰਨਾਟਕ), 28 ਅਪ੍ਰੈਲ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਾਂਗਰਸ ‘ਤੇ ਤੁਸ਼ਟੀਕਰਨ ਦੀ ਰਾਜਨੀਤੀ ਦੇ ਦਬਾਅ ਅੱਗੇ ਝੁਕਣ ਅਤੇ ਕਾਲਜ ਕੈਂਪਸ ‘ਚ ਕਤਲ ਕੀਤੀ ਗਈ ਐਮਸੀਏ ਦੀ ਵਿਦਿਆਰਥਣ ਨੇਹਾ ਦੇ ਪਰਿਵਾਰ ਨੂੰ ਇਨਸਾਫ਼ ਨਾ ਦੇਣ ਦਾ ਦੋਸ਼ ਲਗਾਇਆ। ਇੱਥੇ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਦੇਖਿਏ ਉਨਕੀ ਹਿੰਮਤ… ਹੁਬਲੀ ਮੈਂ ਹਮਾਰੇ ਏਕ ਬੇਟੀ ਕੇ ਸਾਥ ਜੋ ਕਾਲਜ ਕੈਂਪਸ ਪੇ ਹੂਆ, ਪੁਰਾ ਦੇਸ਼ ਮੇਂ ਭੂਚਲ ਆ ਗਿਆ… ਉਸ ਬੇਟੀ ਕਾ ਪਰਿਵਾਰ ਐਕਸ਼ਨ ਕੀ ਮਾਂਗ ਕਰਦਾ ਰਿਹਾ। ਹਿੰਮਤ… ਹੁਬਲੀ ਦੇ ਇੱਕ ਕਾਲਜ ਕੈਂਪਸ ਵਿੱਚ ਸਾਡੀ ਧੀ ਨਾਲ ਜੋ ਵਾਪਰਿਆ, ਉਸ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ… ਉਸ ਦਾ ਪਰਿਵਾਰ ਕਾਰਵਾਈ ਦੀ ਮੰਗ ਕਰ ਰਿਹਾ ਹੈ… ਉਹ ਨੇਹਾ ਵਰਗੀਆਂ ਸਾਡੀਆਂ ਧੀਆਂ ਦੀ ਜਾਨ ਦੀ ਕਦਰ ਨਹੀਂ ਕਰਦੇ… ਉਹ ਆਪਣੇ ਵੋਟ ਬੈਂਕ ਬਾਰੇ ਚਿੰਤਤ ਹਨ। ..”
ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਜਦੋਂ ਤੋਂ ਕਰਨਾਟਕ ਵਿੱਚ ਕਾਂਗਰਸ ਸਰਕਾਰ ਸੱਤਾ ਵਿੱਚ ਆਈ ਹੈ, ਰਾਜ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਚਿੰਤਾਜਨਕ ਹੋ ਗਈ ਹੈ…”
“ਇੱਥੇ ਬੇਲਾਗਵੀ ਵਿੱਚ, ਇੱਕ ਆਦਿਵਾਸੀ ਔਰਤ ਨਾਲ ਕੀ ਹੋਇਆ, ਅਤੇ ਗੁਆਂਢੀ ਸ਼ਹਿਰ ਵਿੱਚ ਜੈਨ ਮੁਨੀ ਮਹਾਰਾਜ ਨਾਲ ਕੀ ਹੋਇਆ।