ਪਣਜੀ, 22 ਅਪ੍ਰੈਲ (ਏਜੰਸੀ) : ਗੋਆ ਭਾਜਪਾ ਦੇ ਪ੍ਰਧਾਨ ਸਦਾਨੰਦ ਤਨਾਵੜੇ ਨੇ ਸੋਮਵਾਰ ਨੂੰ ਦੋਸ਼ ਲਾਇਆ ਕਿ ਲੋਕ ਸਭਾ ਚੋਣਾਂ ਲਈ ਕਾਂਗਰਸ ਵੱਲੋਂ ਜਾਰੀ ਕੀਤਾ ਗਿਆ ਮੈਨੀਫੈਸਟੋ ‘ਕਾਰਕੁਨ ਮਾਨਸਿਕਤਾ’ ਨੂੰ ਦਰਸਾਉਂਦਾ ਹੈ, ਜੋ ਦੇਸ਼ ਨੂੰ ਅੱਗੇ ਨਹੀਂ ਲੈ ਜਾ ਸਕਦਾ। ਇੱਥੇ ਪਾਰਟੀ ਦਫ਼ਤਰ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ. ਤਾਨਾਵੜੇ ਨੇ ਦਾਅਵਾ ਕੀਤਾ ਕਿ ਕਾਂਗਰਸ ਉਮੀਦਵਾਰ ਤੱਟਵਰਤੀ ਰਾਜ ਦੀਆਂ ਦੋਵੇਂ ਸੀਟਾਂ ਤੋਂ ਲੋਕ ਸਭਾ ਚੋਣਾਂ ਹਾਰ ਜਾਣਗੇ।
“ਕਾਂਗਰਸ ਦਾ ਚੋਣ ਮਨੋਰਥ ਪੱਤਰ ਕਾਰਕੁੰਨ ਮਾਨਸਿਕਤਾ ਨਾਲ ਤਿਆਰ ਕੀਤਾ ਗਿਆ ਹੈ। ਜੇਕਰ ਤੁਸੀਂ ਦੇਸ਼ ਨੂੰ ਅੱਗੇ ਲਿਜਾਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਚੰਗੇ ਵਿਚਾਰ ਅਤੇ ਸੰਕਲਪ ਹੋਣੇ ਚਾਹੀਦੇ ਹਨ। ਮੈਨੀਫੈਸਟੋ ਦੀ ਤਰ੍ਹਾਂ, ਦੱਖਣੀ ਗੋਆ ਸੀਟ ਲਈ ਕਾਂਗਰਸ ਉਮੀਦਵਾਰ – ਵਿਰਿਆਟੋ ਫਰਨਾਂਡੇਜ਼ – ਵੀ ਇੱਕ ਕਾਰਕੁਨ ਮਾਨਸਿਕਤਾ ਹੈ, ”ਤਨਾਵੜੇ ਨੇ ਕਿਹਾ।
ਸਾਬਕਾ ਕੇਂਦਰੀ ਕਾਨੂੰਨ ਮੰਤਰੀ ਰਮਾਕਾਂਤ ਖਲਪ, ਜਿਨ੍ਹਾਂ ਨੂੰ ਉੱਤਰੀ ਗੋਆ ਤੋਂ ਕਾਂਗਰਸ ਨੇ ਭਾਜਪਾ ਦੇ ਸ਼੍ਰੀਪਦ ਨਾਇਕ ਦੇ ਖਿਲਾਫ ਮੈਦਾਨ ‘ਚ ਉਤਾਰਿਆ ਹੈ, ‘ਤੇ ਹਮਲਾ ਕਰਦੇ ਹੋਏ ਤਾਨਾਵੜੇ ਨੇ ਕਿਹਾ ਕਿ ਖਲਪ ਨੂੰ ਅੱਜ ਦੀ ਰਾਜਨੀਤੀ ਦੀ ਡੂੰਘਾਈ ਦਾ ਪਤਾ ਨਹੀਂ ਹੈ।
ਰਮਾਕਾਂਤ ਖਲਪ 1999 ਤੋਂ ਰਾਜਨੀਤੀ ਵਿੱਚ ਨਹੀਂ ਹਨ, ਇਸ ਲਈ ਉਹ ਰਾਜਨੀਤੀ ਦੀ ਗਹਿਰਾਈ ਨੂੰ ਨਹੀਂ ਜਾਣਦੇ ਹਨ।