ਨਵੀਂ ਦਿੱਲੀ: ਭਾਰਤੀ ਖੁਰਾਕ ਸਪਲਾਈ ਮੁਖੀ ਅਸ਼ੋਕ ਖੇਮਕਾ ਕੇ. ਮੀਨਾ ਨੇ ਅੱਜ ਕਿਹਾ ਕਿ ਜਦੋਂ ਤੱਕ ਭਾਰਤ ਵਿੱਚ ਕਣਕ ਦੀ ਘਰੇਲੂ ਸਪਲਾਈ ਸੁਚਾਰੂ ਨਹੀਂ ਹੁੰਦੀ, ਉਦੋਂ ਤੱਕ ਕਣਕ ਦੀ ਬਰਾਮਦ ‘ਤੇ ਪਾਬੰਦੀ ਜਾਰੀ ਰਹੇਗੀ। ਉਨ੍ਹਾਂ ਕਿਹਾ, ”ਹਾਲ ‘ਚ ਹੀ ਪਏ ਮੀਂਹ ਕਾਰਨ ਕਣਕ ਦੇ ਉਤਪਾਦਨ ‘ਤੇ ਅਸਰ ਨਹੀਂ ਪਵੇਗਾ ਅਤੇ ਸਾਨੂੰ ਕਣਕ ਉਤਪਾਦਨ ਦਾ ਟੀਚਾ ਹਾਸਲ ਕਰਨ ਦਾ ਭਰੋਸਾ ਹੈ।” ਖੇਮਕਾ ਨੇ ਕਿਹਾ ਕਿ ਦੇਸ਼ ਭਰ ‘ਚ ਕਣਕ ਦੀ ਖਰੀਦ ਸ਼ੁਰੂ ਹੋ ਗਈ ਹੈ। -ਪੀਟੀਆਈ