ਪਟਨਾ, 6 ਮਈ (ਏਜੰਸੀ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸੋਮਵਾਰ ਨੂੰ ਬਿਹਾਰ ਦੇ ਉਜਿਆਰਪੁਰ ਲੋਕ ਸਭਾ ਹਲਕੇ ‘ਚ ਰੈਲੀ ਨੂੰ ਸੰਬੋਧਿਤ ਕਰਨਗੇ।ਉਹ ਸਮਸਤੀਪੁਰ ਜ਼ਿਲ੍ਹੇ ਦੇ ਸਰਾਇਰੰਜਨ ਬਲਾਕ ਦੇ ਮਹੰਤ ਰਾਮ ਰਕਸ਼ਾ ਦਾਸ ਸੀਨੀਅਰ ਸੈਕੰਡਰੀ ਸਕੂਲ ‘ਚ ਰੈਲੀ ਨੂੰ ਸੰਬੋਧਨ ਕਰਨਗੇ। ਸਰਾਇਰੰਜਨ ਬਲਾਕ ਉਜੀਆਰਪੁਰ ਲੋਕ ਸਭਾ ਹਲਕੇ ਦੇ ਅਧੀਨ ਆਉਂਦਾ ਹੈ।
ਅਮਿਤ ਸ਼ਾਹ ਗ੍ਰਹਿ ਰਾਜ ਮੰਤਰੀ ਅਤੇ ਭਾਜਪਾ ਉਮੀਦਵਾਰ ਨਿਤਿਆਨੰਦ ਰਾਏ ਲਈ ਪ੍ਰਚਾਰ ਕਰਨਗੇ। ਨਿਤਿਆਨੰਦ ਰਾਏ ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਆਲੋਕ ਮਹਿਤਾ ਵਿਰੁੱਧ ਚੋਣ ਲੜ ਰਹੇ ਹਨ। ਉਜਿਆਰਪੁਰ ਤੋਂ ਇਲਾਵਾ ਐਚਐਮ ਅਮਿਤ ਸ਼ਾਹ ਐਨਡੀਏ ਉਮੀਦਵਾਰ ਸ਼ੰਭਵੀ ਚੌਧਰੀ ਲਈ ਵੀ ਪ੍ਰਚਾਰ ਕਰਨਗੇ। ਉਹ ਲੋਕ ਜਨਸ਼ਕਤੀ ਪਾਰਟੀ-ਰਾਮ ਵਿਲਾਸ (LJPR) ਦੀ ਟਿਕਟ ‘ਤੇ ਸਮਸਤੀਪੁਰ (SC ਰਿਜ਼ਰਵ) ਸੀਟ ਤੋਂ ਚੋਣ ਲੜ ਰਹੀ ਹੈ।
ਗ੍ਰਹਿ ਮੰਤਰੀ ਦੁਪਹਿਰ 3 ਵਜੇ ਪਟਨਾ ਹਵਾਈ ਅੱਡੇ ‘ਤੇ ਪਹੁੰਚਣਗੇ। ਅਤੇ ਹੈਲੀਕਾਪਟਰ ਰਾਹੀਂ ਉਜਿਆਰਪੁਰ ਜਾਣਗੇ। ਉਹ ਸ਼ਾਮ 4 ਵਜੇ ਰੈਲੀ ਨੂੰ ਸੰਬੋਧਨ ਕਰਨਗੇ।
ਚੌਥੇ ਪੜਾਅ ‘ਚ 13 ਮਈ ਨੂੰ ਉਜਿਆਰਪੁਰ, ਸਮਸਤੀਪੁਰ, ਮੁੰਗੇਰ, ਦਰਭੰਗਾ ਅਤੇ ਬੇਗੂਸਰਾਏ ‘ਚ ਵੋਟਾਂ ਪੈਣੀਆਂ ਹਨ।
ਇਸ ਤੋਂ ਪਹਿਲਾਂ ਅਮਿਤ ਸ਼ਾਹ ਨੇ ਔਰੰਗਾਬਾਦ ‘ਚ ਰੈਲੀਆਂ ਨੂੰ ਸੰਬੋਧਨ ਕੀਤਾ।