ਪ੍ਰਯਾਗਰਾਜ, 13 ਜੁਲਾਈ (ਸ.ਬ.) ਇਲਾਹਾਬਾਦ ਹਾਈ ਕੋਰਟ ਨੇ ਇਸ ਸਾਲ 31 ਮਾਰਚ ਨੂੰ ਮੇਰਠ ਦੇ ਵਧੀਕ ਸੈਸ਼ਨ ਜੱਜ ਦੀ ਅਦਾਲਤ ਵੱਲੋਂ 1987 ਦੇ ਮਾਲਿਆਨਾ ਕਤਲੇਆਮ ਮਾਮਲੇ ਵਿੱਚ 41 ਮੁਲਜ਼ਮਾਂ ਨੂੰ ਬਰੀ ਕੀਤੇ ਜਾਣ ਵਿਰੁੱਧ ਫੌਜਦਾਰੀ ਅਪੀਲ ਨੂੰ ਸਵੀਕਾਰ ਕਰ ਲਿਆ ਹੈ।ਉੱਚ ਅਦਾਲਤ ਦੇ ਬੈਂਚ ਨੇ ਅਦਾਲਤ ਨੇ 11 ਜੁਲਾਈ ਨੂੰ ਅਪੀਲ ਸਵੀਕਾਰ ਕਰਦਿਆਂ ਰਾਜ ਸਰਕਾਰ ਅਤੇ ਮਾਮਲੇ ਦੇ ਮੁਲਜ਼ਮਾਂ ਨੂੰ ਨੋਟਿਸ ਜਾਰੀ ਕੀਤਾ ਸੀ।
ਹਾਈ ਕੋਰਟ ਨੇ ਹੇਠਲੀ ਅਦਾਲਤ ਦਾ ਰਿਕਾਰਡ ਵੀ ਤਲਬ ਕੀਤਾ ਹੈ।
ਕੁਰਬਾਨ ਅਲੀ, ਜੋ ਆਪਣੀ ਕਾਨੂੰਨੀ ਲੜਾਈ ਵਿੱਚ ਹਿੰਸਾ ਪੀੜਤਾਂ ਦਾ ਸਮਰਥਨ ਕਰ ਰਹੇ ਹਨ, ਨੇ ਕਿਹਾ ਕਿ ਹਾਈ ਕੋਰਟ ਨੇ ਅਪੀਲ ਦੀ ਸੁਣਵਾਈ ਲਈ 14 ਅਗਸਤ ਦੀ ਤਰੀਕ ਤੈਅ ਕੀਤੀ ਹੈ।
ਹਿੰਸਾ ਤੋਂ ਬਚੇ ਵਕੀਲ ਅਹਿਮਦ, ਮੁਹੰਮਦ ਯਾਕੂਬ ਅਤੇ ਇਸਮਾਈਲ ਖਾਨ ਨੇ ਹਾਈ ਕੋਰਟ ਵਿੱਚ ਅਪੀਲ ਦਾਇਰ ਕੀਤੀ ਸੀ।
23 ਮਈ, 1987 ਨੂੰ ਮੇਰਠ ਤੋਂ ਲਗਭਗ 10 ਕਿਲੋਮੀਟਰ ਪੱਛਮ ਵਿੱਚ ਸਥਿਤ ਇੱਕ ਪਿੰਡ ਮਾਲਿਆਨਾ ਵਿੱਚ ਭੜਕੀ ਹਿੰਸਾ ਵਿੱਚ ਘੱਟੋ-ਘੱਟ 68 ਲੋਕ ਮਾਰੇ ਗਏ ਸਨ।
31 ਮਾਰਚ ਨੂੰ, 36 ਸਾਲਾਂ ਤੋਂ ਵੱਧ ਅਤੇ 800 ਸੁਣਵਾਈਆਂ ਤੋਂ ਬਾਅਦ, ਮੇਰਠ ਦੀ ਇੱਕ ਸੈਸ਼ਨ ਅਦਾਲਤ ਨੇ “ਸਬੂਤ ਦੀ ਘਾਟ” ਦਾ ਹਵਾਲਾ ਦਿੰਦੇ ਹੋਏ ਸਾਰੇ 41 ਦੋਸ਼ੀਆਂ ਨੂੰ ਬਰੀ ਕਰ ਦਿੱਤਾ।
ਐਫਆਈਆਰ ਵਿੱਚ ਨਾਮਜ਼ਦ ਕੀਤੇ ਗਏ ਹੋਰ 40 ਲੋਕਾਂ ਦੀ ਇਸ ਦੌਰਾਨ ਮੌਤ ਹੋ ਗਈ