ਨਵੀਂ ਦਿੱਲੀ, 28 ਮਾਰਚ
ਸਾਈਬਰ ਅਪਰਾਧਾਂ ਨਾਲ ਸਬੰਧਤ ਮਾਮਲਿਆਂ ਦੀ ਜਾਂਚ ਕਰ ਰਹੇ ਪੁਲੀਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਆਧਾਰ ਕਾਰਡ ਵਿਚ ਪਤਾ ਬਦਲਣ ਦੀ ਆਸਾਨ ਪ੍ਰਕਿਰਿਆ ਸਾਈਬਰ ਧੋਖਾਧੜੀ ਦਾ ਸਭ ਤੋਂ ਵੱਡਾ ਕਾਰਨ ਹੈ। ਆਧਾਰ ਕਾਰਡ ਧਾਰਕ ਆਪਣਾ ਪਤਾ ਭਾਰਤੀ ਵਿਲੱਖਣ ਪਛਾਣ ਅਥਾਰਟੀ (ਯੂਆਈਡੀਏਆਈ) ਤੋਂ ਕਈ ਤਰੀਕਿਆਂ ਨਾਲ ਬਦਲਵਾ ਸਕਦਾ ਹੈ।