ਬੰਗਲੌਰ, 18 ਮਾਰਚ
ਇਥੋਂ ਦੇ ਕੇਂਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਇੰਡੀਗੋ ਦੀ ਫਲਾਈਟ ਦੇ ਪਖਾਨੇ ‘ਚ ਸਿਗਰਟ ਪੀਣ ਦੇ ਦੋਸ਼ ‘ਚ ਯਾਤਰੀ ਨੂੰ ਗ੍ਰਿਫਤਾਰ ਕੀਤਾ ਹੈ। ਹਵਾਈ ਅੱਡਾ ਪੁਲੀਸ ਅਨੁਸਾਰ ਗ੍ਰਿਫਤਾਰ ਵਿਅਕਤੀ ਦੀ ਪਛਾਣ ਸ਼ੇਹਰੀ ਚੌਧਰੀ ਵਜੋਂ ਹੋਈ ਹੈ ਅਤੇ ਉਸ ਨੇ 6ਈ 716 ਇੰਡੀਗੋ ਦੀ ਉਡਾਣ ਵਿੱਚ ਅਸਾਮ ਤੋਂ ਬੰਗਲੌਰ ਜਾਂਦੇ ਸਮੇਂ ਸਿਗਰਟਨੋਸ਼ੀ ਕੀਤੀ। ਉਸ ਨੇ ਜਹਾਜ਼ ਦੇ ਪਖਾਨੇ ‘ਚ ਸਿਗਰਟ ਪੀਤੀ। ਇਸ ਨਾਲ ਦੂਜੇ ਯਾਤਰੀਆਂ ਦੀ ਸੁਰੱਖਿਆ ਨੂੰ ਖ਼ਤਰਾ ਪੈਦਾ ਹੋ ਗਿਅ ਸੀ। ਜਹਾਜ਼ ਦੇ ਅਮਲੇ ਨੂੰ ਜਦੋਂ ਪਖਾਨੇ ਵਿਚੋਂ ਸਿਗਰਟਨੋਸ਼ੀ ਦੀ ਬਦਬੂ ਆਈ ਤਾਂ ਉਸ ਨੇ ਇਸ ਜਾਣਕਾਰੀ ਅਧਿਕਾਰੀਆਂ ਨੂੰ ਦਿੱਤੀ। ਹਵਾਈ ਅੱਡੇ ‘ਤੇ ਉਤਰਦੇ ਹੀ ਉਸ ਨੂੰ ਹਿਰਾਸਤ ‘ਚ ਲੈ ਲਿਆ ਗਿਆ। ਮਾਰਚ ਦੇ ਪਹਿਲੇ ਹਫਤੇ ਕੋਲਕਾਤਾ ਤੋਂ ਇੰਡੀਗੋ ਦੀ ਫਲਾਈਟ ‘ਚ 24 ਸਾਲਾ ਔਰਤ ਪਖਾਨੇ ‘ਚ ਸਿਗਰਟ ਪੀਂਦੀ ਫੜੀ ਗਈ ਸੀ। ਉਸ ਨੂੰ ਬੰਗਲੌਰ ਪਹੁੰਚਣ ‘ਤੇ ਗ੍ਰਿਫਤਾਰ ਕਰ ਲਿਆ ਗਿਆ ਅਤੇ ਬਾਅਦ ਵਿਚ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ।