ਨਵੀਂ ਦਿੱਲੀ : ਕੌਣ ਬਣੇਗਾ ਕਰੋੜਪਤੀ 14 ਦੇ ਸੈੱਟ ‘ਤੇ ਗ਼ਲਤੀ ਨਾਲ ਅਮਿਤਾਭ ਬੱਚਣ ਦੀ ਪੈਰ ਦੀ ਨਸ ਕੱਟੀ ਗਈ ਜਿਸ ਤੋਂ ਬਾਅਦ ਸ਼ੋਅ ਦੇ ਟੀਮ ਮੈਂਬਰਜ਼ ਉਨ੍ਹਾਂ ਨੂੰ ਲੈ ਕੇ ਹਸਪਤਾਲ ਭੱਜੇ। ਬਿੱਗ ਬੀ ਨੇ ਇਸ ਹਾਦਸੇ ਦਾ ਖੁਲਾਸਾ ਆਪਣੇ ਬਲੌਗ ‘ਚ ਕੀਤਾ ਹੈ। ਉਨ੍ਹਾਂ ਦੱਸਿਆ ਕਿ ਘਟਨਾ ‘ਚ ਉਨ੍ਹਾਂ ਦੀ ਹਾਲਤ ਕਾਫੀ ਸੀਰੀਅਸ ਹੋ ਗਈ ਸੀ ਜਿਸ ਤੋਂ ਬਾਅਦ ਉਨ੍ਹਾਂ ਦਾ ਇਕ ਛੋਟਾ ਜਿਹਾ ਆਪ੍ਰੇਸ਼ਨ ਵੀ ਕਰਨਾ ਪਿਆ। ਅਮਿਤਾਭ ਬੱਚਨ ਨੇ ਆਪਣੇ ਬਲੌਗ ‘ਚ ਦੱਸਿਆ ਕਿ ਸੈੱਟ ‘ਤੇ ਇੰਝ ਹੀ ਪਿਆ ਹੋਇਆ ਇਕ ਧਾਤੂ ਦਾ ਇਕ ਟੁਕੜਾ ਉਨ੍ਹਾਂ ਦੇ ਪੈਰ ਦੀ ਤਿੱਲੀ ਤੋਂ ਤਿਲਕ ਗਿਆ ਜਿਸ ਨਾਲ ਉਨ੍ਹਾਂ ਦੇ ਪੈਰ ਦੀ ਨਸ ਕੱਟੀ ਗਈ। ਉਨ੍ਹਾਂ ਦੱਸਿਆ ਕਿ ਸੱਟ ਲਗਦੇ ਹੀ ਖ਼ੂਨ ਵਹਿਣਾ ਸ਼ੁਰੂ ਹੋ ਗਿਆ ਤੇ ਲੋਕ ਮੈਨੂੰ ਲੈ ਕੇ ਹੌਸਪਿਟਲ ਭੱਜੇ।’ ਅੱਗੇ ਕਿਹਾ ਕਿ ਜ਼ਖ਼ਮ ਤੇ ਕੁਝ ਟਾਂਕੇ ਲਗਾਏ ਗਏ ਤਾਂ ਜੋ ਖ਼ੂਨ ਦਾ ਵਹਿਣਾ ਰੋਕਿਆ ਜਾ ਸਕੇ। ਇਸ ਦੇ ਨਾਲ ਹੀ ਅਮਿਤਾਭ ਬੱਚਨ ਨੇ ਆਪਣੇ ਫੈਨਜ਼ ਨੂੰ ਕਿਹਾ ਕਿ ਉਹ ਹੁਣ ਪੂਰੀ ਤਰ੍ਹਾਂ ਨਾਲ ਠੀਕ ਹਨ ਤੇ ਚਿੰਤਾ ਕਰਨ ਦੀ ਲੋੜ ਨਹੀਂ ਹੈ। ਹਾਲ ਹੀ ‘ਚ ਜ਼ਿੰਦਗੀ ਦੇ 80 ਬਸੰਤ ਦੇਖ ਚੁੱਕੇ ਅਮਿਤਾਭ ਬੱਚਨ ਨੇ ਦੱਸਿਆ ਕਿ ਸ਼ੋਅ ਦੇ ਸੈੱਟ ‘ਤੇ ਉਨ੍ਹਾਂ ਦਾ ਖਾਸ ਖ਼ਿਆਲ ਰੱਖਿਆ ਜਾਂਦਾ ਹੈ। ਕਰੂ ਤੇ ਟੀਮ ਮੈਂਬਰ ਧਿਆਨ ਰੱਖਦੇ ਹਨ ਕਿ ਉਨ੍ਹਾਂ ਨੂੰ ਕੋਈ ਵੀ ਪਰੇਸ਼ਾਨੀ ਨਾ ਹੋਵੇ। ਉਨ੍ਹਾਂ ਬਲੌਗ ‘ਚ ਅੱਗੇ ਦੱਸਿਆ ਕਿ ਡਾਕਟਰਾਂ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਟਰੇਡ ਮਿਲ ‘ਤੇ ਨਾ ਚੱਲਣ, ਨਾ ਹੀ ਜ਼ਿਆਦਾ ਤਣਾਅ ਲੈਣ ਤੇ ਨਾ ਹੀ ਚੱਲਣ-ਫਿਰਨ ਦੀ ਕੋਸ਼ਿਸ਼ ਕਰਨ।