ਜ਼ੋਮੈਟੋ ਦੇ ਸੀਈਓ ਡਿਲੀਵਰੀ ਪਾਰਟਨਰਸ ਦੇ ਬੱਚਿਆਂ ਦੀ ਸਿੱਖਿਆ ਲਈ ਦਾਨ ਕਰਨਗੇ 700 ਕਰੋੜ

ਨਵੀਂ ਦਿੱਲੀ : ਆਨਲਾਈਨ ਫੂਡ ਡਿਲੀਵਰੀ ਪਲੇਟਫਾਰਮ ਜ਼ੋਮੈਟੋ ਦੇ ਸੰਸਥਾਪਕ ਤੇ ਸੀਈਓ ਦੀਪਿੰਦਰ ਗੋਇਲ ਈਸਾਪ ਤਹਿਤ ਮਿਲੇ ਸ਼ੇਅਰ ਵੇਚ ਕੇ ਹਾਸਲ ਹੋਏ ਲਗਪਗ 700 ਕਰੋਡ਼ ਰੁਪਏ ਜ਼ੋਮੈਟੋ ਫਿਊਚਰ ਫਾਊਂਡੇਸ਼ਨ ਨੂੰ ਦਾਨ ਕਰਨਗੇ।

ਇਸ ਪੈਸੇ ਦੀ ਵਰਤੋਂ ਡਿਲੀਵਰੀ ਪਾਰਟਨਰਸ ਦੇ ਬੱਚਿਆਂ ਦੀ ਪਡ਼੍ਹਾਈ ’ਚ ਕੀਤੀ ਜਾਵੇਗੀ। ਮੁਲਾਜ਼ਮਾਂ ਦੇ ਨਾਲ ਸਾਂਝਾ ਕੀਤੇ ਗਏ ਇਕ ਮੈਮੋ ’ਚ ਦੀਪਿੰਦਰ ਗੋਇਲ ਨੇ ਕਿਹਾ ਕਿ ਜ਼ੋਮੈਟੋ ਦੇ ਸ਼ੇਅਰ ਬਾਜ਼ਾਰ ’ਚ ਸੂਚੀਬੱਧ ਹੋਣ ਤੋਂ ਪਹਿਲਾਂ ਉਨ੍ਹਾਂ ਨੂੁੰ ਕੁਝ ਈਸਾਪ ਦਿੱਤੇ ਗਏ ਸਨ। ਇਨ੍ਹਾਂ ’ਚੋਂ ਕੁਝ ਸ਼ੇਅਰਾਂ ਨੂੰ ਪਿਛਲੇ ਮਹੀਨੇ ਵੇਚਿਆ ਹੈ। ਪਿਛਲੇ ਮਹੀਨੇ ਔਸਤ ਸ਼ੇਅਰ ਮੁੱਲ ਨੂੰ ਦੇਖੀਏ ਤਾਂ ਇਨ੍ਹਾਂ ਈਸਾਪ ਦੀ ਕੀਮਤ ਲਗਪਗ 700 ਕਰੋਡ਼ ਹੈ।

ਗੋਇਲ ਨੇ ਕਿਹਾ, ‘ਮੈਂ ਈਸਾਪ ਤੋਂ ਹਾਸਲ ਹੋਈ ਪੂਰੀ ਰਕਮ ਜ਼ੋਮੈਟੋ ਫਿਊਚਰ ਫਾਊਂਡੇਸ਼ਨ (ਜ਼ੈੱਡਐੱਫਐੱਫ) ਨੂੰ ਦਾਨ ਕਰ ਰਿਹਾ ਹਾਂ। ਇਸ ਪੈਸੇ ਦੀ ਵਰਤੋਂ ਡਿਲੀਵਰੀ ਪਾਰਟਨਰਸ ਦੇ ਦੋ ਬੱਚਿਆਂ ਦੀ ਸਿੱਖਿਆ ’ਤੇ ਕੀਤਾ ਜਾਵੇਗਾ। ਜਿਹਡ਼ੇ ਵੀ ਡਿਲੀਵਰੀ ਪਾਰਟਨਰਸ ਪੰਜ ਸਾਲਾਂ ਤੋਂ ਜ਼ਿਆਦਾ ਸਮੇਂ ਤੋਂ ਸਾਡੇ ਪਲੇਟਫਾਰਮ ਨਾਲ ਜੁਡ਼ੇ ਹਨ, ਉਨ੍ਹਾਂ ਦੇ ਹਰ ਬੱਚੇ ਨੂੰ 50 ਹਜ਼ਾਰ ਪ੍ਰਤੀ ਸਾਲ ਦੀ ਮਦਦ ਦਿੱਤੀ ਜਾਵੇਗੀ। ਜੇਕਰ ਕੋਈ ਡਿਲੀਵਰੀ ਪਾਰਟਨਰ ਕੰਪਨੀ ਨਾਲ ਆਪਣੇ 10 ਸਾਲ ਪੂਰੇ ਕਰ ਲੈਂਦਾ ਹੈ ਤਾਂ ਇਹ ਰਕਮ ਵੱਧ ਕੇ ਇਕ ਲੱਖ ਰੁਪਏ ਪ੍ਰਤੀ ਸਾਲ ਹੋ ਜਾਵੇਗੀ।’ ਗੋਇਲ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਮੁਲਾਜ਼ਮ (ਭਾਵੇਂ ਉਹ ਕੰਪਨੀ ਦੇ ਨਾਲ ਕਿੰਨੇ ਵੀ ਸਮੇਂ ਤੋਂ ਜੁਡ਼ਿਆ ਹੋਵੇ) ਡਿਊਟੀ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਨਾ ਸਿਰਫ਼ ਕੰਪਨੀ ਪਰਿਵਾਰ ਦੀ ਰੋਜੀ ਰੋਟੀ ਲਈ ਆਰਥਿਕ ਮਦਦ ਕਰੇਗੀ, ਬਲਕਿ ਬੱਚਿਆਂ ਦੀ ਸਿੱਖਿਆ ਦਾ ਖਰਚ ਵੀ ਚੁੱਕੇਗੀ।

Leave a Reply

Your email address will not be published. Required fields are marked *