ਸੁਜ਼ੂਕੀ ਮੋਟਰ ਭਾਰਤ ‘ਚ ਇਲੈਕਟ੍ਰਿਕ ਵਾਹਨ ਉਤਪਾਦਨ ਲਈ 126 ਕਰੋੜ ਦਾ ਕਰੇਗੀ ਨਿਵੇਸ਼

ਟੋਕੀਓ: ਜਾਪਾਨ ਦੀ ਸੁਜ਼ੂਕੀ ਮੋਟਰ ਭਾਰਤ ਵਿੱਚ ਇਲੈਕਟ੍ਰਿਕ ਵਾਹਨਾਂ ਅਤੇ ਬੈਟਰੀਆਂ ਦਾ ਉਤਪਾਦਨ ਕਰਨ ਲਈ ਲਗਭਗ 150 ਬਿਲੀਅਨ ਯੇਨ ($1.26 ਬਿਲੀਅਨ ਜਾਂ 126 ਕਰੋੜ ਰੁਪਏ) ਦਾ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ। ਜਾਪਾਨੀ ਮੀਡੀਆ ਨੇ ਇਸ ਸੰਬੰਧੀ ਰਿਪੋਰਟ ਦਿੱਤੀ ਹੈ। 

ਅੰਤਰਰਾਸ਼ਟਰੀ ਪੱਧਰ ‘ਤੇ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਵਿਚਾਲੇ ਇਹ ਭਾਰਤ ਲਈ ਰਾਹਤ ਦੀ ਖ਼ਬਰ ਹੈ। ਇਰਾਨ ਨੇ ਭਾਰਤ ਨੂੰ ਆਪਣੀਆਂ ਊਰਜਾ ਲੋੜਾਂ ਪੂਰੀਆਂ ਕਰਨ ਅਤੇ ਤੇਲ ਅਤੇ ਗੈਸ ਦੀ ਬਰਾਮਦ ਵਿੱਚ ਮਦਦ ਕਰਨ ਲਈ ਰੁਪਿਆ-ਰਿਆਲ ਵਪਾਰ ਮੁੜ ਸ਼ੁਰੂ ਕਰਨ ਦੀ ਪੇਸ਼ਕਸ਼ ਕੀਤੀ ਹੈ। ਭਾਰਤ ਵਿੱਚ ਇਰਾਨ ਦੇ ਰਾਜਦੂਤ ਅਲੀ ਚੇਗੇਨੀ ਨੇ ਇਹ ਪੇਸ਼ਕਸ਼ ਕਰਦੇ ਹੋਏ ਕਿਹਾ ਕਿ ਜੇਕਰ ਦੋਵੇਂ ਦੇਸ਼ ਰੁਪਿਆ-ਰਿਆਲ ਵਪਾਰ ਮੁੜ ਸ਼ੁਰੂ ਕਰਦੇ ਹਨ ਤਾਂ ਦੁਵੱਲਾ ਵਪਾਰ 30 ਅਰਬ ਡਾਲਰ ਤੱਕ ਪਹੁੰਚ ਸਕਦਾ ਹੈ।

ਇਰਾਨ ਕਿਸੇ ਸਮੇਂ ਭਾਰਤ ਦਾ ਦੂਜਾ ਸਭ ਤੋਂ ਵੱਡਾ ਤੇਲ ਸਪਲਾਇਰ ਸੀ, ਪਰ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਈਰਾਨ ‘ਤੇ ਪਾਬੰਦੀਆਂ ਲਗਾਉਣ ਤੋਂ ਬਾਅਦ ਨਵੀਂ ਦਿੱਲੀ ਨੂੰ ਦਰਾਮਦ ਬੰਦ ਕਰਨੀ ਪਈ। ਇੱਥੇ ਵਰਲਡ ਟ੍ਰੇਡ ਸੈਂਟਰ ਵਲੋਂ ਜਾਰੀ ਇੱਕ ਬਿਆਨ ਵਿੱਚ ਚੇਗੇਨੀ ਦੇ ਹਵਾਲੇ ਨਾਲ ਕਿਹਾ ਗਿਆ ਹੈ, “ਇਰਾਨ ਤੇਲ ਅਤੇ ਗੈਸ ਨਿਰਯਾਤ ਲਈ ਰੁਪਏ-ਰਿਆਲ ਵਪਾਰ ਸ਼ੁਰੂ ਕਰਕੇ ਭਾਰਤ ਦੀਆਂ ਊਰਜਾ ਸੁਰੱਖਿਆ ਲੋੜਾਂ ਨੂੰ ਪੂਰਾ ਕਰਨ ਲਈ ਤਿਆਰ ਹੈ।”

Leave a Reply

Your email address will not be published. Required fields are marked *