ਸ਼ੇਖ ਹਸੀਨਾ ‘ਤੇ ਹਮਲਾ ਕਰਨ ਵਾਲੇ 14 ਅੱਤਵਾਦੀਆਂ ਨੂੰ ਮੌਤ ਦੀ ਸਜ਼ਾ

Home » Blog » ਸ਼ੇਖ ਹਸੀਨਾ ‘ਤੇ ਹਮਲਾ ਕਰਨ ਵਾਲੇ 14 ਅੱਤਵਾਦੀਆਂ ਨੂੰ ਮੌਤ ਦੀ ਸਜ਼ਾ
ਸ਼ੇਖ ਹਸੀਨਾ ‘ਤੇ ਹਮਲਾ ਕਰਨ ਵਾਲੇ 14 ਅੱਤਵਾਦੀਆਂ ਨੂੰ ਮੌਤ ਦੀ ਸਜ਼ਾ

ਢਾਕਾ ਬੰਗਲਾਦੇਸ਼ ਦੀ ਇਕ ਅਦਾਲਤ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਸ਼ੇਖ ਹਸੀਨਾ ‘ਤੇ 2000 ‘ਚ ਜਾਨਲੇਵਾ ਹਮਲਾ ਕਰਨ ਵਾਲੇ 14 ਇਸਲਾਮਿਕ ਅੱਤਵਾਦੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ ।

ਇਹ ਫ਼ੈਸਲਾ ਢਾਕਾ ਦੀ ਸਪੀਡੀ ਟਰਾਇਲ ਟਿ੍ਬਿਊਨਲ-1 ਦੇ ਜੱਜ ਅਬੂ ਜ਼ਫਰ ਮੁਹੰਮਦ ਕਮਰੂਜ਼ਜ਼ਮਾਨ ਵਲੋਂ ਸੁਣਾਇਆ ਗਿਆ ਅਤੇ ਸੁਣਵਾਈ ਦੌਰਾਨ 9 ਦੋਸ਼ੀਆਂ ਨੂੰ ਇਕ-ਦੂਜੇ ਦਾ ਸਾਹਮਣਾ ਕਰਵਾਉਣ ਲਈ ਸਿੱਧੇ ਜ਼ੇਲ੍ਹ ਤੋਂ ਅਦਾਲਤ ‘ਚ ਲਿਆਂਦਾ ਗਿਆ ਸੀ । ਦੱਸਣਯੋਗ ਹੈ ਕਿ ਪਾਬੰਦੀਸ਼ੁਦਾ ਹਰਕਤੁਲ ਜਿਹਾਦ ਬੰਗਲਾਦੇਸ਼ (ਹੂਜੀ-ਬੀ) ਦੇ ਇਨ੍ਹਾਂ ਅੱਤਵਾਦੀਆਂ ਨੇ 21 ਜੁਲਾਈ 2000 ਨੂੰ ਦੱਖਣ-ਪੱਛਮੀ ਗੋਪਾਲਗੰਜ ਦੇ ਕੋਟਲੀਪਾਰਾ ਖੇਤਰ ‘ਚ 76 ਕਿਲੋਗ੍ਰਾਮ ਦਾ ਇਕ ਬੰਬ ਲਗਾਇਆ ਦਿੱਤਾ ਸੀ, ਜਿਥੇ ਸ਼ੇਖ ਹਸੀਨਾ ਨੇ ਰੈਲੀ ਨੂੰ ਸੰਬੋਧਨ ਕਰਨਾ ਸੀ ।

Leave a Reply

Your email address will not be published.