ਲਗਾਤਾਰ ਤੀਸਰੀ ਵਾਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਬਣੀ ਮਮਤਾ

Home » Blog » ਲਗਾਤਾਰ ਤੀਸਰੀ ਵਾਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਬਣੀ ਮਮਤਾ
ਲਗਾਤਾਰ ਤੀਸਰੀ ਵਾਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਬਣੀ ਮਮਤਾ

ਕੋਲਕਾਤਾ / ਦੇਸ਼ ਦੀ ਇਕੋ-ਇਕ ਔਰਤ ਮੁੱਖ ਮੰਤਰੀ ਵਜੋਂ ਮਮਤਾ ਬੈਨਰਜੀ ਨੇ ਲਗਾਤਾਰ ਤੀਜੀ ਵਾਰ ਅਹੁਦੇ ਦੀ ਸਹੁੰ ਚੁੱਕੀ ਹੈ |

ਰਾਜ ਭਵਨ ‘ਚ ਹੋਏ ਸਾਦੇ ਸਹੁੰ ਚੁੱਕ ਸਮਾਗਮ ‘ਚ ਰਾਜਪਾਲ ਜਗਦੀਪ ਧਨਖੜ ਨੇ ਉਨ੍ਹਾਂ ਨੂੰ ਸਹੁੰ ਚੁਕਾਈ | ਇਸ ਮੌਕੇ ਕੋਵਿਡ ਪ੍ਰੋਟੋਕਾਲ ਤਹਿਤ ਸਿਰਫ 50 ਬੰਦਿਆਂ ਨੂੰ ਹੀ ਸੱਦਿਆ ਗਿਆ ਸੀ | ਸਹੁੰ ਚੁੱਕਣ ਤੋਂ ਬਾਅਦ ਇਕ ਵਾਰ ਫਿਰ ਮੁੱਖ ਮੰਤਰੀ ਤੇ ਰਾਜਪਾਲ ਦਾ ਵਿਰੋਧ ਖੁੱਲ੍ਹ ਕੇ ਲੋਕਾਂ ਸਾਹਮਣੇ ਆਇਆ | ਮੁੱਖ ਮੰਤਰੀ ਨੇ ਇਸ ਮੌਕੇ ਕਿਹਾ ਕਿ ਮੇਰਾ ਪਹਿਲਾ ਕੰਮ ਕੋਰੋਨਾ ਨੂੰ ਕਾਬੂ ਕਰਨਾ ਹੈ, ਇਸ ਤੋਂ ਬਾਅਦ ਬਿ੍ਗੇਡ ਪਰੇਡ ਮੈਦਾਨ ‘ਚ ਵੱਡੇ ਪੱਧਰ ‘ਤੇ ਜਿੱਤ ਦਾ ਜਸ਼ਨ ਮਨਾਵਾਂਗੇ | ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਬੰਗਾਲ ਇਕ ਸ਼ਾਂਤੀ ਵਾਲਾ ਰਾਜ ਹੈ ਤੇ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਅਪੀਲ ਕਰਦੀ ਹਾਂ ਕਿ ਕਾਨੂੰਨ ਵਿਵਸਥਾ ਨੂੰ ਖਰਾਬ ਨਾ ਕਰਨ | ਰਾਜਪਾਲ ਧਨਖੜ ਨੇ ਕਿਹਾ ਕਿ ਨਵੀਂ ਸਰਕਾਰ ਦੀ ਪਹਿਲੀ ਪਹਿਲ ਰਾਜਨੀਤਕ ਹਿੰਸਾ ਨੂੰ ਰੋਕਣਾ ਹੋਣੀ ਚਾਹੀਦੀ ਹੈ | ਖਾਸ ਕਰਕੇ ਔਰਤਾਂ ਤੇ ਬੱਚਿਆਂ ‘ਤੇ ਹੋ ਰਹੀ ਹਿੰਸਾ ਨੂੰ ਸਖ਼ਤੀ ਨਾਲ ਰੋਕਿਆ ਜਾਣਾ ਚਾਹੀਦਾ ਹੈ | ਆਸ ਕਰਦਾ ਹਾਂ ਕਿ ਨਵੀਂ ਸਰਕਾਰ ਕਾਨੂੰਨ ਵਿਵਸਥਾ ਨੂੰ ਮੰਨਦਿਆਂ ਕੰਮ ਕਰੇਗੀ | ਪੱਛਮੀ ਬੰਗਾਲ ‘ਚ ਕਰੀਬ 50 ਫੀਸਦੀ ਵੋਟਰ ਔਰਤਾਂ ਹਨ ਤੇ ਮੁੱਖ ਮੰਤਰੀ ਮਮਤਾ ਬੈਨਰਜੀ ਵਲੋਂ ਬੀਤੇ 10 ਸਾਲਾਂ ‘ਚ ਕੀਤੇ ਕੰਮਕਾਜ ਦੀ ਉਨ੍ਹਾਂ ਵਲੋਂ ਭਰਵੀਂ ਹਮਾਇਤ ਕੀਤੀ ਗਈ | ਚੋਣ ਮਨੋਰਥ ਪੱਤਰ ‘ਚ ਰਾਜ ਦੀਆਂ ਸਾਰੀਆਂ ਔਰਤਾਂ ਨੂੰ 500 ਰੁਪਏ ਮਹੀਨਾ, ਐਸ.ਸੀ.-ਐਸ.ਟੀ. ਨੂੰ 1 ਹਜ਼ਾਰ ਰੁਪਏ ਦੇਣ ਦੇ ਐਲਾਨ ਨਾਲ ਹੀ ਵਿਦਿਆਰਥੀਆਂ ਨੂੰ 4 ਫੀਸਦ ਵਿਆਜ ‘ਤੇ 10 ਲੱਖ ਰੁਪਏ ਦਾ ਕ੍ਰੈਡਿਟ ਕਾਰਡ ਉੱਚ-ਸਿੱਖਿਆ ਲਈ ਦੇਣ ਦਾ ਵਾਅਦਾ ਕੀਤਾ ਗਿਆ ਹੈ |

Leave a Reply

Your email address will not be published.