ਮਜੀਠੀਆ ਨੂੰ ਹੱਥ ਪਾਉਣਾ ਚੰਨੀ ਸਰਕਾਰ ਲਈ ਬਣਿਆ ਚੁਣੌਤੀ

Home » Blog » ਮਜੀਠੀਆ ਨੂੰ ਹੱਥ ਪਾਉਣਾ ਚੰਨੀ ਸਰਕਾਰ ਲਈ ਬਣਿਆ ਚੁਣੌਤੀ
ਮਜੀਠੀਆ ਨੂੰ ਹੱਥ ਪਾਉਣਾ ਚੰਨੀ ਸਰਕਾਰ ਲਈ ਬਣਿਆ ਚੁਣੌਤੀ

ਚੰਡੀਗੜ੍ਹ: ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਸਤੀਸ਼ ਕੁਮਾਰ ਅਸਥਾਨਾ ਦੇ ਛੁੱਟੀ ਉਤੇ ਜਾਣ ਮਗਰੋਂ ਨਵਾਂ ਵਿਵਾਦ ਛਿੜ ਗਿਆ ਹੈ।

ਮੈਡੀਕਲ ਛੁੱਟੀ ‘ਤੇ ਜਾਣ ਮਗਰੋਂ ਹਸਪਤਾਲ ਦਾਖਲ ਹੋਏ ਡਾਇਰੈਕਟਰ ਬੀ.ਓ.ਆਈ. ਵੱਲੋਂ ਸੀਨੀਅਰ ਅਕਾਲੀ ਨੇਤਾ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਖ਼ਿਲਾਫ ਨਸ਼ਿਆਂ ਦੇ ਕਥਿਤ ਮਾਮਲੇ ‘ਚ ਮੁੜ ਜਾਂਚ ‘ਤੇ ਸਵਾਲ ਚੁੱਕਣ ਦੇ ਕੁਝ ਦਸਤਾਵੇਜ਼ ਸਾਹਮਣੇ ਆਏ ਹਨ, ਜੋ ਆਉਂਦੇ ਦਿਨਾਂ ‘ਚ ਸਿਆਸੀ ਭੁਚਾਲ ਲਿਆ ਸਕਦੇ ਹਨ। ਸੂਤਰਾਂ ਅਨੁਸਾਰ ਬੀ.ਓ.ਆਈ. ਦੇ ਡਾਇਰੈਕਟਰ ਜੋ ਮੈਡੀਕਲ ਛੁੱਟੀ ਲੈ ਕੇ ਹਸਪਤਾਲ ਵਿਚ ਭਰਤੀ ਹੋ ਗਏ ਹਨ, ਵੱਲੋਂ ਬਿਕਰਮ ਸਿੰਘ ਮਜੀਠੀਆ ਖ਼ਿਲਾਫ ਕਾਰਵਾਈ ਕਰਨ ਤੋਂ ਹੱਥ ਖੜ੍ਹੇ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਇਸ ਗੱਲ ਦੀ ਚਰਚਾ ਵੀ ਜ਼ੋਰਾਂ ‘ਤੇ ਛਿੜ ਗਈ ਹੈ ਕਿ ਸਰਕਾਰ ਵੱਲੋਂ ਹੁਣ ਇਕ ਹੋਰ ਆਈ.ਪੀ.ਐਸ. ਅਧਿਕਾਰੀ ਨੂੰ ਤਰੱਕੀ ਦੇ ਕੇ ਬੀ.ਓ.ਆਈ. ਦੀ ਜ਼ਿੰਮੇਵਾਰੀ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਜੋ ਉਸ ਅਧਿਕਾਰੀ ਵੱਲੋਂ ਜਲਦ ਬਿਕਰਮ ਸਿੰਘ ਮਜੀਠੀਆ ਖ਼ਿਲਾਫ ਕਾਰਵਾਈ ਕੀਤੀ ਜਾ ਸਕੇ, ਪਰ ਡਰੱਗ ਮਾਮਲੇ ‘ਚ ਅਕਾਲੀ ਨੇਤਾ ਮਜੀਠੀਆ ਨੂੰ ਗ੍ਰਿਫਤਾਰ ਕਰਨ ਦੀ ਤਿਆਰੀ ਕਰ ਰਹੀ ਪੰਜਾਬ ਸਰਕਾਰ ਨੂੰ ਇਕ ਵਾਰੀ ਫਿਰ ਵੱਡਾ ਝਟਕਾ ਲੱਗਿਆ ਹੈ।

ਸਾਹਮਣੇ ਆਏ ਦਸਤਾਵੇਜ਼ ਦੱਸਦੇ ਹਨ ਕਿ ਬੀ.ਓ.ਆਈ. ਦੇ ਡਾਇਰੈਕਟਰ ਨੇ ਸਰਕਾਰ ਨੂੰ ਭੇਜੇ ਆਪਣੇ ਜਵਾਬ ਸਾਫ ਕਰ ਦਿੱਤਾ ਹੈ ਕਿ ਹਾਈਕੋਰਟ ‘ਚ ਚੱਲ ਰਹੇ ਕੇਸ ‘ਚ ਹੁਣ ਕੋਈ ਬਦਲਾਅ ਨਹੀਂ ਕੀਤਾ ਜਾ ਸਕਦਾ ਅਤੇ ਜੇਕਰ ਇਸ ਮਾਮਲੇ ‘ਚ ਕੋਈ ਜਾਂਚ ਸਰਕਾਰ ਵਲੋਂ ਸ਼ੁਰੂ ਕੀਤੀ ਜਾਂਦੀ ਹੈ, ਉਸ ਨੂੰ ਉਕਤ ਕੇਸ ਤੋਂ ਅਲੱਗ ਨਵੇਂ ਸਿਰੇ ਤੋਂ ਜਾਂਚ ਮੰਨਿਆ ਜਾਵੇਗਾ, ਹਾਲਾਂਕਿ ਇਸ ਜਾਂਚ ਲਈ ਵੀ ਹਾਈਕੋਰਟ ਤੋਂ ਆਗਿਆ ਲੈਣੀ ਜਰੂਰੀ ਹੋਵੇਗੀ। ਬੀ.ਓ.ਆਈ. ਮੁਖੀ ਦੇ ਇਸ ਜਵਾਬ ਤੋਂ ਸਾਫ ਹੋ ਗਿਆ ਹੈ ਕਿ ਉਹ ਸਰਕਾਰ ਦੇ ਦਬਾਅ ਹੇਠ ਜਾ ਕੇ ਕੋਈ ਵੀ ਅਜਿਹੀ ਕਾਰਵਾਈ ਕਰਨ ਲਈ ਤਿਆਰ ਨਹੀਂ, ਜਿਸ ਕਾਰਨ ਉਨ੍ਹਾਂ ਨੂੰ ਬਾਅਦ ‘ਚ ਕਾਨੂੰਨੀ ਮੁਸ਼ਕਲਾਂ ‘ਚ ਫਸਣਾ ਪੈ ਜਾਵੇ।

Leave a Reply

Your email address will not be published.