ਭੂਚਾਲ ਦੇ ਝਟਕਿਆਂ ਨਾਲ ਹਿੱਲਿਆ ਟੋਂਗਾ, 6.2 ਰਹੀ ਤੀਬਰਤਾ

ਟੋਂਗਾ ’ਚ ਹਾਲ ਹੀ ’ਚ ਆਈ ਸੁਨਾਮੀ ਤੋਂਂ ਬਾਅਦ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ।

ਰਿਕਟਰ ਪੈਮਾਨੇ ’ਤੇ ਇਸ ਦੀ ਤੀਬਰਤਾ 6.2 ਮਾਪੀ ਗਈ ਹੈ। ਅਮਰੀਕੀ ਭੂ-ਵਿਗਿਆਨ ਸਰਵੇਖਣ ਮੁਤਾਬਕ, ਇਹ ਭੂਚਾਲ ਤੋਂਂਲਗਪਗ 219 ਕਿਮੀ. ਉੱਤਰ-ਪੱਛਮ ਵੱਲ ਮਹਿਸੂਸ ਕੀਤਾ ਗਿਆ। ਜਾਣਕਾਰੀ ਅਨੁਸਾਰ ਇਸ ਦਾ ਕੇਂਦਰ ਜ਼ਮੀਨ ਤੋਂਂ ਕਰੀਬ ਸਾਢੇ ਚੌਦਾਂ ਕਿਮੀ. ਦੀ ਡੂੰਘਾਈ ’ਤੇ ਸਥਿਤ ਸੀ। ਫਿਲਹਾਲ ਹੋਰ ਜਾਣਕਾਰੀ ਦੀ ਉਡੀਕ ਹੈ। 

ਜ਼ਿਕਰਯੋਗ ਹੈ ਕਿ 16 ਜਨਵਰੀ ਨੂੰ ਪ੍ਰਸ਼ਾਂਤ ਖੇਤਰ ਦੇ ਇਸ ਟਾਪੂ ’ਤੇ ਸੁਨਾਮੀ ਆਈ ਸੀ, ਜਿਸ ਤੋਂਂ ਬਾਅਦ ਪੂਰਾ ਇਲਾਕਾ ਇਕ ਤਰ੍ਹਾਂ ਨਾਲ ਕੱਟਿਆ ਗਿਆ ਸੀ। ਇੱਥੇ ਸੁਨਾਮੀ ਦਾ ਕਾਰਨ ਜਵਾਲਾਮੁਖੀ ਦਾ ਫਟਣਾ ਸੀ। ਸੁਨਾਮੀ ਨੇ ਸਮੁੰਦਰੀ ਕਿਨਾਰੇ ਬਣੇ ਮਕਾਨਾਂ ਨੂੰ ਤਬਾਹ ਕਰ ਦਿੱਤਾ। ਇਸ ਕਾਰਨ ਇੱਥੇ ਰਹਿੰਦੇ ਇੱਕ ਲੱਖ ਤੋਂਂ ਵੱਧ ਘਰਾਂ ਦੀ ਟੈਲੀਫੋਨ ਤੇ ਇੰਟਰਨੈੱਟ ਸੇਵਾ ਵੀ ਪੂਰੀ ਤਰ੍ਹਾਂ ਠੱਪ ਹੋ ਗਈ।

ਟੋਂਗਾ ਦੇ ਸਭ ਤੋਂਂ ਨੇੜੇ ਸਥਿਤ ਨਿਊਜ਼ੀਲੈਂਡ ਵੀ ਇੱਥੋਂਂ ਦੇ ਲੋਕਾਂ ਦੀ ਮਦਦ ਲਈ ਰਾਹਤ ਭੇਜਣ ਤੋਂ ਅਸਮਰੱਥ ਸੀ। ਟੋਂਗਾ ਨੇੜੇ ਪ੍ਰਸ਼ਾਂਤ ਮਹਾਸਾਗਰ ’ਚ ਜਵਾਲਾਮੁਖੀ ਫਟਣ ਨਾਲ ਬਣੇ ਧੂੰਏ (ਸੁਆਹ) ਦੇ ਬੱਦਲ ਕਾਰਨ ਨਿਊਜ਼ੀਲੈਂਡ ਵੀ ਨਿਗਰਾਨੀ ਜਹਾਜ਼ ਭੇਜਣ ’ਚ ਅਸਮਰੱਥ ਸੀ। ਨਿਊਜ਼ੀਲੈਂਡ ਨੇ ਕਿਹਾ ਕਿ ਉਹ ਜਲਦੀ ਹੀ ਇੱਥੇ ਸਪਲਾਈ ਜਹਾਜ਼ ਤੇ ਜਲ ਸੈਨਾ ਦੇ ਜਹਾਜ਼ ਭੇਜੇਗਾ।

ਆਸਟ੍ਰੇਲੀਆ ’ਚ ਟੋਂਗਾ ਦੇ ਮਿਸ਼ਨ ਦੇ ਡਿਪਟੀ ਚੀਫ਼ ਕਰਟਿਸ ਟੂਈ ਹੈਲੈਂਗੀ ਨੇ ਰਾਇਟਰਜ਼ ਨੂੰ ਦੱਸਿਆ ਕਿ ਸੁਨਾਮੀ ਕਾਰਨ ਲੋਕ ਘਬਰਾ ਗਏ ਅਤੇ ਭੱਜ ਗਏ, ਜਿਸ ਕਾਰਨ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਅਤੇ ਕਈ ਲੋਕ ਜ਼ਖਮੀ ਹੋ ਗਏ।

ਭਾਰਤ ਨੇ ਇੱਥੋਂ ਦੇ ਲੋਕਾਂ ਦੀ ਮਦਦ ਲਈ ਦੋ ਲੱਖ ਅਮਰੀਕੀ ਡਾਲਰ ਦੀ ਫੌਰੀ ਰਾਹਤ ਸਹਾਇਤਾ ਦਾ ਐਲਾਨ ਕੀਤਾ ਹੈ। ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਭਾਰਤ ਦੀ ਤਰਫ਼ੋਂ, ਇਸ ਨੇ ਟੋਂਗਾ ਦੇ ਰਾਜ ਨਾਲ ਡੂੰਘੀ ਹਮਦਰਦੀ ਵੀ ਪ੍ਰਗਟਾਈ ਹੈ ਤੇ ਮਦਦ ਦਾ ਭਰੋਸਾ ਵੀ ਦਿੱਤਾ ਹੈ।

Leave a Reply

Your email address will not be published. Required fields are marked *