ਪੰਜਾਬੀ ਮੂਲ ਦੇ ਨੌਜਵਾਨ ਸਮੇਤ 3 ਹਾਕੀ ਖਿਡਾਰੀਆਂ ਦੀ ਮੌਤ

Home » Blog » ਪੰਜਾਬੀ ਮੂਲ ਦੇ ਨੌਜਵਾਨ ਸਮੇਤ 3 ਹਾਕੀ ਖਿਡਾਰੀਆਂ ਦੀ ਮੌਤ
ਪੰਜਾਬੀ ਮੂਲ ਦੇ ਨੌਜਵਾਨ ਸਮੇਤ 3 ਹਾਕੀ ਖਿਡਾਰੀਆਂ ਦੀ ਮੌਤ

ਨਿਊਯਾਰਕ/ਸਰੀ / ਕੈਨੇਡਾ ‘ਚ ਇਸ ਹਫ਼ਤੇ ਦੇ ਅੰਤ ਵਿਚ ਬ੍ਰਿਟਿਸ਼ ਕੋਲੰਬੀਆ ਵਿਚ ਵਾਪਰੇ ਕਾਰ ਸੜਕ ਹਾਦਸੇ ਵਿਚ 1 ਪੰਜਾਬੀ ਮੂਲ ਦੇ ਨੌਜਵਾਨ ਸਮੇਤ 3 ਹਾਕੀ ਖਿਡਾਰੀਆਂ ਦੀ ਮੌਤ ਹੋਣ ਕਾਰਨ ਹਾਕੀ ਜਗਤ ‘ਚ ਸੋਗ ਦੀ ਲਹਿਰ ਦੌੜ ਪਈ ਹੈ।

ਸਰੀ, ਬੀ.ਸੀ. ਵਿਚ ਸ਼ਨੀਵਾਰ ਤੜਕੇ ਉਨ੍ਹਾਂ ਇਨ੍ਹਾਂ ਖਿਡਾਰੀਆਂ ਦੀ ਕਾਰ ਦਰੱਖ਼ਤ ਨਾਲ ਟਕਰਾਉਣ ਤੋਂ ਬਾਅਦ ਕੈਲੇਬ ਰੀਮਰ, ਪਾਰਕਰ ਮੈਗਨੁਸਨ ਅਤੇ ਪੰਜਾਬੀ ਮੂਲ ਦੇ ਰੋਨਿਨ ਸ਼ਰਮਾ ਦੀ ਜਾਨ ਚਲੀ ਗਈ। ਰੋਨਿਨ ਸ਼ਰਮਾ ਬੀ. ਸੀ. ਹਾਕੀ ਲੀਗ ਦੇ ਲੈਂਗਲੇ ਰਿਵਰਮੈਨ ਨਾਲ ਆਪਣੀ ਰੂਕੀ ਮੁਹਿੰਮ ਸ਼ੁਰੂ ਕਰਨ ਵਾਲਾ ਸੀ। ਰਿਵਰਮੈਨ ਨੇ ਇਕ ਬਿਆਨ ਵਿਚ ਕਿਹਾ, ‘ਅਸੀਂ ਇਕ ਅਜਿਹੇ ਨੌਜਵਾਨ ਨੂੰ ਗੁਆ ਦਿੱਤਾ, ਜਿਸ ਨੇ ਸਾਡੇ ਜੀਵਨ ਨੂੰ ਬਿਹਤਰ ਅਤੇ ਉਜਵਲ ਬਣਾਇਆ। ਉਹ ਹਰ ਦਿਨ ਖੇਡਣ ਲਈ ਆਉਂਦਾ ਸੀ, ਅਸੀਂ ਸਾਰੇ ਉਸ ਨੂੰ ਪਿਆਰ ਕਰਦੇ ਹਾਂ। 16 ਸਾਲਾ ਰੀਮਰ ਨੇ ਪਿਛਲੇ ਸੀਜ਼ਨ ਦਾ ਜ਼ਿਆਦਾਤਰ ਸਮਾਂ ਡਬਲਯੂ.ਐੱਚ.ਐੱਲ. ਦੇ ਐਡਮਿੰਟਨ ਆਇਲ ਕਿੰਗਜ਼ ਦੇ ਨਾਲ ਬਿਤਾਇਆ। ਰੀਮਰ ਦਾ ਨਾਮ 2020 ਵਿਚ ਕੈਨੇਡਾ ਦੇ ਅੰਡਰ-17 ਵਿਸ਼ਵ ਹਾਕੀ ਚੈਲੇਂਜ ਵਿਕਾਸ ਕੈਂਪ ਰੋਸਟਰ ਵਿਚ ਰੱਖਿਆ ਗਿਆ ਸੀ ਅਤੇ 16 ਸਾਲਾ ਰੋਨਿਨ ਸ਼ਰਮਾ ਨੇ ਪਿਛਲੇ ਸਾਲ ਬੀ.ਸੀ.ਐੱਚ.ਐੱਲ. ਦੇ ਲੈਂਗੇਲੀ ਰਿਵਰਮੈਨ ਨਾਲ ਖੇਡਣ ਦਾ ਵਾਅਦਾ ਕੀਤਾ ਸੀ ਪਰ ਕੋਵਿਡ-19 ਕਾਰਨ ਸੀਜ਼ਨ ਨੂੰ ਆਯੋਜਿਤ ਨਹੀਂ ਕੀਤੀ ਗਿਆ ਸੀ। ਰੋਨਿਨ ਆਖ਼ਰੀ ਵਾਰ ਡੈਲਟਾ ਹਾਕੀ ਅਕੈਡਮੀ ਦੀ ਅੰਡਰ-16 ਟੀਮ ਨਾਲ ਖੇਡਿਆ ਸੀ, ਜਿਸ ਨੇ 2019-20 ਵਿਚ 36 ਖੇਡਾਂ ਵਿਚ 43 ਅੰਕਾਂ ਨਾਲ ਸਕੋਰ ਬਣਾਉਣ ਵਿਚ ਟੀਮ ਦੀ ਅਗਵਾਈ ਕੀਤੀ ਸੀ। ਉਥੇ ਹੀ 17 ਸਾਲਾ ਮੈਗਨੁਸਨ, ਨੇ ਡੈਲਟਾ ਹਾਕੀ ਅਕੈਡਮੀ ਨਾਲ ਵੀ ਖੇਡਿਆ ਸੀ। ਰਾਇਲ ਕੈਨੇਡੀਅਨ ਮਾਊਂਟਿਡ ਪੁਲਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।

Leave a Reply

Your email address will not be published.