ਪੀਐਮ ਦੀ ਸੁਰੱਖਿਆ ‘ਚ ਖ਼ਾਮੀਆਂ ਦੀ ਜਾਂਚ ਲਈ ਗ੍ਰਹਿ ਮੰਤਰਾਲੇ ਦੀ ਟੀਮ ਪਹੁੰਚੀ ਫਿਰੋਜ਼ਪੁਰ

Home » Blog » ਪੀਐਮ ਦੀ ਸੁਰੱਖਿਆ ‘ਚ ਖ਼ਾਮੀਆਂ ਦੀ ਜਾਂਚ ਲਈ ਗ੍ਰਹਿ ਮੰਤਰਾਲੇ ਦੀ ਟੀਮ ਪਹੁੰਚੀ ਫਿਰੋਜ਼ਪੁਰ
ਪੀਐਮ ਦੀ ਸੁਰੱਖਿਆ ‘ਚ ਖ਼ਾਮੀਆਂ ਦੀ ਜਾਂਚ ਲਈ ਗ੍ਰਹਿ ਮੰਤਰਾਲੇ ਦੀ ਟੀਮ ਪਹੁੰਚੀ ਫਿਰੋਜ਼ਪੁਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫ਼ਿਰੋਜ਼ਪੁਰ ਫੇਰੀ ਦੌਰਾਨ ਸੁਰੱਖਿਆ ਵਿੱਚ ਹੋਈ ਚੂਕ ਨੂੰ ਲੈ ਕੇ ਕੇਂਦਰ ਸਰਕਾਰ ਪੂਰੀ ਤਰ੍ਹਾਂ ਸਰਗਰਮ ਹੋ ਰਹੀ ਹੈ ।

ਇਸ ਸਬੰਧੀ ਕੇਂਦਰ ਵੱਲੋਂ ਬਣਾਈ ਗਈ ਤਿੰਨ ਮੈਂਬਰੀ ਜਾਂਚ ਕਮੇਟੀ ਫਿਰੋਜ਼ਪੁਰ ਪਹੁੰਚ ਗਈ ਅਤੇ ਆਪਣੀ ਜਾਂਚ ਸ਼ੁਰੂ ਕੀਤੀ । ਕਮੇਟੀ ਵਿੱਚ ਆਈ.ਬੀ ਦੇ ਜੁਆਇੰਟ ਡਾਇਰੈਕਟਰ ਬਲਵੀਰ ਸਿੰਘ, ਐੱਸ.ਪੀ.ਜੀ ਦੇ ਸੀਨੀਅਰ ਸੁਰੱਖਿਆ ਅਧਿਕਾਰੀ ਐਸ ਸੁਰੇਸ਼ ਅਤੇ ਅਵਸਥੀ ਸ਼ਾਮਲ ਹਨ । ਪਿਆਰੇਆਣਾ ਪੁਲ ‘ਤੇ ਪਹੁੰਚੀ ਟੀਮ ਦੇ ਨਾਲ ਫਿਰੋਜ਼ਪੁਰ ਦੇ ਪੁਲੀਸ ਅਤੇ ਸਿਵਲ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਰਹੇ। ਕਰੀਬ ਅੱਧਾ ਘੰਟਾ ਜਾਂਚ ਕਰਨ ਤੋਂ ਬਾਅਦ ਤਿੰਨ ਮੈਂਬਰੀ ਕਮੇਟੀ ਦੀ ਟੀਮ ਪ੍ਰਧਾਨ ਮੰਤਰੀ ਦੀ ਰੈਲੀ ਵਾਲੀ ਥਾਂ ਨੂੰ ਰਵਾਨਾ ਹੋ ਗਈ । ਇਸ ਮੌਕੇ ਕਮੇਟੀ ਵੱਲੋਂ ਪੁਲ ‘ਤੇ ਖੜੋ ਕੇ ਹਰ ਪੱਖ ਤੋਂ ਜਾਂਚ ਕੀਤੀ ਅਤੇ ਸੰਬੰਧਤ ਪੁਲਸ ਅਧਿਕਾਰੀਆਂ ਤੋਂ ਹਰ ਛੋਟੀ ਤੋਂ ਛੋਟੀ ਜਾਣਕਾਰੀ ਪ੍ਰਾਪਤ ਕੀਤੀ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜਾਂਚ ਟੀਮ ਵੱਲੋਂ ਪੁਲ ‘ਤੇ ਕਰੀਬ ਅੱਧਾ ਘੰਟਾ ਬਿਤਾਉਣ ਤੋਂ ਮਗਰੋਂ ਟੀਮ ਦੀਆਂ ਗੱਡੀਆਂ ਫ਼ਿਰੋਜ਼ਪੁਰ ਮੋਗਾ ਰੋਡ ‘ਤੇ ਸਥਿਤ ਬੀਐੱਸਐੱਫ ਹੈੱਡਕੁਆਰਟਰ ਵਿੱਚ ਦਾਖ਼ਲ ਹੋ ਗਈਆਂ। ਸੂਤਰਾਂ ਅਨੁਸਾਰ ਹੋ ਸਕਦਾ ਹੈ ਕਿ ਬੀਐਸਐਫ ਹੈੱਡਕੁਆਰਟਰ ਵਿਚ ਇਸ ਸੰਬੰਧੀ ਕੋਈ ਕੱਚੀ ਰਿਪੋਰਟ ਵੀ ਤਿਆਰ ਕੀਤੀ ਜਾਵੇ ਅਤੇ ਅਧਿਕਾਰੀਆਂ ਤੋਂ ਬਾਕੀ ਬਾਕੀ ਰਹਿੰਦੀ ਪੁੱਛਗਿੱਛ ਕੀਤੀ ਜਾਵੇ। ਅਧਿਕਾਰਤ ਸੂਤਰਾਂ ਦਾ ਕਹਿਣਾ ਹੈ ਕਿ ਦੋਸ਼ੀ ਪਾਏ ਜਾਣ ਵਾਲੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕਦੀ ਹੈ।

Leave a Reply

Your email address will not be published.