ਤਾਲਿਬਾਨ ਵਲੋਂ ਪੰਜਸ਼ੀਰ ‘ਚ 20 ਨਾਗਰਿਕਾਂ ਦੀ ਹੱਤਿਆ

Home » Blog » ਤਾਲਿਬਾਨ ਵਲੋਂ ਪੰਜਸ਼ੀਰ ‘ਚ 20 ਨਾਗਰਿਕਾਂ ਦੀ ਹੱਤਿਆ
ਤਾਲਿਬਾਨ ਵਲੋਂ ਪੰਜਸ਼ੀਰ ‘ਚ 20 ਨਾਗਰਿਕਾਂ ਦੀ ਹੱਤਿਆ

ਅੰਮ੍ਤਿਸਰ / ਅਫ਼ਗਾਨਿਸਤਾਨ ਦੀ ਪੰਜਸ਼ੀਰ ਘਾਟੀ ‘ਚ ਤਾਲਿਬਾਨ ਦਾ ਨੈਸ਼ਨਲ ਰਸਿਸਟੈਂਟ ਫ਼ਰੰਟ ਨਾਲ ਯੁੱਧ ਜਾਰੀ ਹੈ ਅਤੇ ਤਾਲਿਬਾਨ ਇਸ ਲੜਾਈ ਦੌਰਾਨ ਪੰਜਸ਼ੀਰ ‘ਚ 20 ਆਮ ਨਾਗਰਿਕਾਂ ਦੀ ਹੱਤਿਆ ਕਰ ਚੁੱਕਿਆ ਹੈ |

ਤਾਲਿਬਾਨ ਵਲੋਂ ਨਿਸ਼ਾਨਾ ਬਣਾਏ ਗਏ ਉਕਤ 20 ਲੋਕਾਂ ‘ਚ ਇਕ ਦੁਕਾਨਦਾਰ ਵੀ ਸ਼ਾਮਿਲ ਸੀ | ਉੱਥੋਂ ਦੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਤਾਲਿਬਾਨ ਦੇ ਆਉਣ ਤੋਂ ਬਾਅਦ ਵੀ ਉਕਤ ਦੁਕਾਨਦਾਰ ਇਲਾਕਾ ਛੱਡ ਕੇ ਨਹੀਂ ਗਿਆ ਸੀ | ਉਸ ਦਾ ਕਹਿਣਾ ਸੀ ਕਿ ਉਹ ਇਕ ਗਰੀਬ ਦੁਕਾਨਦਾਰ ਹੈ ਅਤੇ ਉਸ ਦਾ ਯੁੱਧ ਨਾਲ ਕੋਈ ਲੈਣਾ-ਦੇਣਾ ਨਹੀਂ ਹੈ | ਉਸ ਨੂੰ ਤਾਲਿਬਾਨ ਨੇ ਨੈਸ਼ਨਲ ਰਸਿਸਟੈਂਟ ਫ਼ਰੰਟ ਦੇ ਲੜਾਕਿਆਂ ਨੂੰ ਸਿਮ ਵੇਚਣ ਦੇ ਦੋਸ਼ ‘ਚ ਗਿ੍ਫ਼ਤਾਰ ਕੀਤਾ ਅਤੇ ਫਿਰ ਕਤਲ ਕਰਕੇ ਉਸ ਦੀ ਲਾਸ਼ ਉਸ ਦੇ ਘਰ ਦੇ ਅੰਦਰ ਸੁੱਟ ਦਿੱਤੀ | ਇਸ ਦੇ ਇਲਾਵਾ ਇਕ ਹੋਰ ਨੌਜਵਾਨ ਨੂੰ ਉਨ੍ਹਾਂ ਨੇ ਉਸ ਦੇ ਘਰ ਤੋਂ ਬਾਹਰ ਬੁਲਾ ਕੇ ਗੋਲੀ ਮਾਰੀ | ਤਾਲਿਬਾਨ ਵਲੋਂ ਦੋ ਵਿਅਕਤੀਆਂ ਨੂੰ ਫਾਂਸੀ ‘ਤੇ ਲਟਕਾਉਣ ਤੋਂ ਬਾਅਦ ਉਨ੍ਹਾਂ ‘ਤੇ ਗੋਲੀਆਂ ਚਲਾਉਣ ਦੀ ਵੀਡੀE ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ | ਇਸ ਦੌਰਾਨ ਈਰਾਨ ਦੇ ਪੰਜਸ਼ੀਰ ‘ਚ ਖ਼ੂਨੀ ਹਿੰਸਾ ਬਾਰੇ ਚਿਤਾਵਨੀ ਦੇਣ ਤੋਂ ਬਾਅਦ ਤਾਲਿਬਾਨ ਨੇ ਈਰਾਨ ਨੂੰ ਦਖ਼ਲ ਨਾ ਦੇਣ ਦੀ ਚਿਤਾਵਨੀ ਦਿੱਤੀ ਹੈ |

ਤਾਲਿਬਾਨ ਦੇ ਬੁਲਾਰੇ ਸੁਹੇਲ ਸ਼ਾਹੀਨ ਨੇ ਕਿਹਾ ਕਿ ਪੰਜਸ਼ੀਰ ਸਾਡਾ ਅੰਦਰੂਨੀ ਮਾਮਲਾ ਹੈ ਅਤੇ ਇਸ ਨੂੰ ਸੁਲਝਾ ਲਿਆ ਜਾਵੇਗਾ | ਅਸੀਂ ਇਸ ਨੂੰ ਗੱਲਬਾਤ ਰਾਹੀਂ ਸੁਲਝਾਉਣਾ ਚਾਹੁੰਦੇ ਸੀ ਪਰ ਅਸੀਂ ਕਿਸੇ ਸਿੱਟੇ ‘ਤੇ ਨਹੀਂ ਪਹੁੰਚ ਸਕੇ, ਇਸ ਲਈ ਫ਼ੌਜੀ ਕਾਰਵਾਈ ਦਾ ਆਖ਼ਰੀ ਸਹਾਰਾ ਲਿਆ ਗਿਆ | ਅਸੀਂ ਚਾਹੁੰਦੇ ਹਾਂ ਕਿ ਕੋਈ ਵੀ ਦੇਸ਼ ਸਾਡੇ ਅੰਦਰੂਨੀ ਮਾਮਲੇ ‘ਚ ਦਖ਼ਲ ਨਾ ਦੇਵੇ | ਅਫ਼ਗਾਨਿਸਤਾਨ ‘ਚ ਪਾਕਿਸਤਾਨ ਦੀ ਵਧਦੀ ਭੂਮਿਕਾ ‘ਤੇ ਸ਼ਾਹੀਨ ਨੇ ਦਾਅਵਾ ਕੀਤਾ ਕਿ ਕਿਸੇ ਵੀ ਦੇਸ਼ ਦੀ ਕੋਈ ਭੂਮਿਕਾ ਨਹੀਂ ਹੈ | ਸਾਡੇ ਗੁਆਂਢੀ ਤੇ ਖੇਤਰੀ ਦੇਸ਼ਾਂ ਨਾਲ ਸਬੰਧ ਹਨ | ਇਸ ਲਈ ਅਸੀਂ ਅਫ਼ਗਾਨਿਸਤਾਨ ਦੇ ਮੁੜ ਨਿਰਮਾਣ ‘ਚ ਸਹਿਯੋਗ ਦੀ ਮੰਗ ਕਰ ਰਹੇ ਹਾਂ ਪਰ ਇਸ ਦਾ ਇਹ ਮਤਲਬ ਨਹੀਂ ਕਿ ਉਹ ਸਾਡੇ ਅੰਦਰੂਨੀ ਮਾਮਲਿਆਂ ‘ਚ ਦਖ਼ਲ ਦੇ ਰਹੇ ਹਨ | ਉਨ੍ਹਾਂ ਕਿਹਾ ਕਿ ਮੌਜੂਦਾ ਅਫ਼ਗਾਨ ਸਰਕਾਰ ਸਿਰਫ਼ ਥੋੜ੍ਹੇ ਸਮੇਂ ਲਈ ਹੈ ਅਤੇ ਇਹ ਜ਼ਰੂਰੀ ਸੇਵਾਵਾਂ ਦੀ ਜ਼ਰੂਰਤ ਨੂੰ ਧਿਆਨ ‘ਚ ਰੱਖਦਿਆਂ ਬਣਾਈ ਗਈ ਹੈ |

Leave a Reply

Your email address will not be published.