ਜਿੱਤ’ ਦਾ ਸਰਟੀਫਿਕੇਟ ਲੈਣ ਖੁਦ ਨਹੀਂ ਪਹੁੰਚੇ ਹਰਭਜਨ ਸਿੰਘ, ਚੋਣ ਅਫ਼ਸਰ ਨਾਰਾਜ਼

ਜਿੱਤ’ ਦਾ ਸਰਟੀਫਿਕੇਟ ਲੈਣ ਖੁਦ ਨਹੀਂ ਪਹੁੰਚੇ ਹਰਭਜਨ ਸਿੰਘ, ਚੋਣ ਅਫ਼ਸਰ ਨਾਰਾਜ਼

ਦਿੱਲੀ : ਆਮ ਆਦਮੀ ਪਾਰਟੀ ਦੇ ਕੋਟੇ ਤੋਂ ਘਰ ਬੈਠੇ ਰਾਜ ਸਭਾ ਦੇ ਮੈਂਬਰ ਬਣੇ ਕ੍ਰਿਕਟਰ ਹਰਭਜਨ ਸਿੰਘ ਆਪਣੀ ਜਿੱਤ ਦਾ ਸਰਟੀਫਿਕੇਟ ਨਹੀਂ ਲੈਣ ਨਹੀਂ ਪਹੁੰਚੇ।

ਉਨ੍ਹਾਂ ਦੀ ਜਗ੍ਹਾ ‘ਤੇ ਉਨ੍ਹਾਂ ਦੇ ਪ੍ਰਤੀਨਿਧੀ ਗੁਲਜ਼ਾਰ ਚਹਿਲ ਨੂੰ ਇਹ ਸਰਟੀਫਿਕੇਟ ਸੌਂਪਿਆ ਗਿਆ। ਇਸ ਗੱਲ ਤੋਂ ਚੋਣ ਅਫਸਰ ਨਾਖੁਸ਼ ਹਨ। ਉਹ ਇਸ ਸਬੰਧੀ ਭਾਰਤੀ ਚੋਣ ਕਮਿਸ਼ਨ ਨੂੰ ਰਿਪੋਰਟ ਭੇਜ ਰਹੇ ਹਨ। ਹਰਭਜਨ ਸਿੰਘ ਕਿਉਂ ਨਹੀਂ ਆਏ, ਇਸ ਬਾਰੇ ਕੁਝ ਵੀ ਸਪੱਸ਼ਟ ਨਹੀਂ ਹੋ ਸਕਿਆ। ਦੱਸ ਦੇਈਏ ਕਿ ਹਰਭਜਨ ਸਿੰਘ ਜਲੰਧਰ ਦੇ ਰਹਿਣ ਵਾਲੇ ਹਨ।

ਮਾਡਲਿੰਗ ਤੇ ਐਕਟਿੰਗ ਵਿੱਚ ਸਫਲਤਾ ਨਾ ਮਿਲਣ ਪਿੱਛੋਂ ਉਨ੍ਹਾਂ ਨੇ ਸਿਆਸਤ ਦਾ ਰੁਖ਼ ਕੀਤਾ। ਪਹਿਲਾਂ ਉਨ੍ਹਾਂ ਦੀ ਗੱਲ ਬੀਜੇਪੀ ਨਾਲ ਹੋਈ ਸੀ। ਇਸ ਪਿੱਛੋਂ ਉਹ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੰ ਮਿਲੇ। ਹਾਲਾਂਕਿ ਸਿਆਸੀ ਕਰੀਅਰ ਦੀ ਸੁਰੱਖਿਅਤ ਸ਼ੁਰੂਆਤ ਕਰਦੇ ਹੋਏ ਹਰਭਜਨ ਨੇ ‘ਆਪ’ ਨੂੰ ਚੁਣਿਆ। ਉਨ੍ਹਾਂ ਨੂੰ ‘ਆਪ’ ਨੇ ਰਾਜ ਸਭਾ ਸਾਂਸਦ ਬਣਾਇਆ।

Leave a Reply

Your email address will not be published.