ਗਾਇਕ ਕਲਾਕਾਰ ਅਫ਼ਸਾਨਾ ਖ਼ਾਨ ਦੇ ਮੰਗੇਤਰ ਸਾਜਨ ਸ਼ਰਮਾ ਸਾਜ਼ ਨੂੰ ਗੈਂਗਸਟਰ ਸੁੱਖਪ੍ਰੀਤ ਨੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ।
ਧਮਕੀ ਦੇਣ ਵਾਲੇ ਨੇ ਸਾਜ਼ ਨੂੰ ਫੋਨ ਕਰ ਕੇ ਉਸ ਦੀ ਪਹਿਲੀ ਪਤਨੀ ਅਨੂ ਦਾ ਨਾਂ ਲੈ ਕੇ ਧਮਕਾਇਆ ਤੇ ਕਿਹਾ, ‘‘ਅਖੇ, ਜੇ ਅਨੂਗ੍ਰਹਿ (ਅਨੂ) ਵੱਲ ਵੇਖਿਆ ਤਾਂ ਖ਼ੈਰ ਨਹੀਂ, ਅਸੀਂ ਬੰਦੇ ਮਾਰਨ ਲੱਗਿਆਂ ਦੇਰ ਨਹੀਂ ਲਾਈ ਕਦੇ…।
ਜ਼ੀਰਕਪੁਰ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਇਸ ਮਾਮਲੇ ਵਿਚ ਇਕ ਜਣਾ ਕਾਬੂ ਕੀਤਾ ਹੈ। ਯਾਦ ਰਹੇ ਗਾਇਕ ਕਲਾਕਾਰ ਅਫ਼ਸਾਨਾ ਨੇ ਸਾਜ਼ ਨਾਲ ਮੰਗਣੀ ਕੀਤੀ ਸੀ। ਦੂਜੇ ਪਾਸੇ ਸਾਜ਼ ਦੀ ਪਹਿਲੀ ਬੀਵੀ ਅਨੂ ਵਾਸੀ ਛੱਤੀਸਗੜ੍ਹ ਨੇ ਸਾਜ਼ ਵਿਰੁੱਧ ਧੋਖਾ ਕਰ ਕੇ ਇਕ-ਪਾਸੜ ਤਲਾਕ ਲੈਣ ਦੇ ਮਾਮਲੇ ਵਿਚ ਮੋਹਾਲੀ ਦੀ ਅਦਾਲਤ ਵਿਚ ਦੋ ਵੱਖ ਵੱਖ ਪਟੀਸ਼ਨਾਂ ਲਾਈਆਂ ਸਨ। ਅਨੂ ਨੇ ਆਪਣੇ ਵਕੀਲ ਜ਼ਰੀਏ ਅਦਾਲਤ ਵਿਚ ਲਾਈ ਅਰਜ਼ੀ ਵਿਚ ਕਿਹਾ ਕਿ ਉਸ ਦਾ ਵਿਆਹ 2014 ਨੂੰ ਹੋਇਆ ਸੀ। ਸਾਜ਼ ਨੇ ਮੋਹਾਲੀ ਸਥਿਤ ਅਦਾਲਤ ਵਿਚ ਤਲਾਕ ਦਾ ਜੋ ਕੇਸ ਦਾਖ਼ਲ ਕੀਤਾ ਸੀ, ਉਸ ਕੇਸ ਵਿਚ ਉਸ ਦੇ ਪਿੰਡ ਤੇ ਜ਼ਿਲ੍ਹਾ ਦੋਵਾਂ ਦੇ ਨਾਂ ਬਦਲ ਕੇ ਧੋਖਾਦੇਹੀ ਕਰਦੇ ਹੋਏ ਸੰਮਨ ਭੇਜੇ ਸਨ ਜਦਕਿ ਸੰਮਨ ਵਿਚ ਦੱਸੇ ਗਏ ਸਿਰਨਾਵੇਂ ਸਹੀ ਨਹੀਂ ਹਨ। ਇਸ ਕਾਰਨ ਉਸ ਨੂੰ ਤਲਾਕ ਸਬੰਧੀ ਸੰਮਨ ਮਿਲੇ ਹੀ ਨਹੀਂ ਸਨ।