ਕਾਬੁਲ ’ਚ ਉਡਾਣ ਭਰਨ ਮਗਰੋਂ ਇਟਲੀ ਦੇ ਫੌਜੀ ਜਹਾਜ਼ ’ਤੇ ਫਾਇਰਿੰਗ

Home » Blog » ਕਾਬੁਲ ’ਚ ਉਡਾਣ ਭਰਨ ਮਗਰੋਂ ਇਟਲੀ ਦੇ ਫੌਜੀ ਜਹਾਜ਼ ’ਤੇ ਫਾਇਰਿੰਗ
ਕਾਬੁਲ ’ਚ ਉਡਾਣ ਭਰਨ ਮਗਰੋਂ ਇਟਲੀ ਦੇ ਫੌਜੀ ਜਹਾਜ਼ ’ਤੇ ਫਾਇਰਿੰਗ

ਇੰਟਰਨੈਸ਼ਨਲ ਡੈਸਕ : ਇਟਲੀ ਦੇ ਰੱਖਿਆ ਮੰਤਰਾਲੇ ਦੇ ਇਕ ਸੂਤਰ ਨੇ ਦੱਸਿਆ ਕਿ ਵੀਰਵਾਰ ਨੂੰ ਇਟਲੀ ਦੇ ਇਕ ਫੌਜੀ ਟਰਾਂਸਪੋਰਟ ਜਹਾਜ਼ ’ਤੇ ਉਦੋਂ ਫਾਇਰਿੰਗ ਕੀਤੀ ਗਈ, ਜਦੋਂ ਇਹ ਕਾਬੁਲ ਏਅਰਪੋਰਟ ਤੋਂ ਉਡਾਣ ਭਰ ਰਿਹਾ ਸੀ।

ਮਿਲੀ ਜਾਣਕਾਰੀ ਮੁਤਾਬਕ ਇਟਲੀ ਦੇ ਜਹਾਜ਼ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਜਹਾਜ਼ ’ਚ ਸਫਰ ਕਰ ਰਹੇ ਇੱਕ ਇਤਾਲਵੀ ਪੱਤਰਕਾਰ ਨੇ ਦੱਸਿਆ ਕਿ ਜਹਾਜ਼ ’ਚ ਤਕਰੀਬਨ 100 ਅਫਗਾਨ ਨਾਗਰਿਕ ਸਵਾਰ ਸਨ। ਉਡਾਣ ਭਰਨ ਤੋਂ ਕੁਝ ਮਿੰਟ ਬਾਅਦ ਜਹਾਜ਼ ਉਤੇ ਫਾਇਰਿੰਗ ਕੀਤੀ ਗਈ।

Leave a Reply

Your email address will not be published.