ਇਤਿਹਾਸਕ ਜਿੱਤ-ਸਿਰਸਾ ਨੂੰ ਦਿੱਲੀ ਕਮੇਟੀ ਲਈ ਨਾਮਜ਼ਦ ਕਰਨ ਦਾ ਐਲਾਨ

Home » Blog » ਇਤਿਹਾਸਕ ਜਿੱਤ-ਸਿਰਸਾ ਨੂੰ ਦਿੱਲੀ ਕਮੇਟੀ ਲਈ ਨਾਮਜ਼ਦ ਕਰਨ ਦਾ ਐਲਾਨ
ਇਤਿਹਾਸਕ ਜਿੱਤ-ਸਿਰਸਾ ਨੂੰ ਦਿੱਲੀ ਕਮੇਟੀ ਲਈ ਨਾਮਜ਼ਦ ਕਰਨ ਦਾ ਐਲਾਨ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਗੁਰਦੁਆਰਾ ਚੋਣਾਂ ‘ਚ ਜਿੱਤ ਦਾ ਸਿਹਰਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਦਿੰਦਿਆਂ ਉਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦਿੱਲੀ ਕਮੇਟੀ ਵਾਸਤੇ ਭੇਜੇ ਜਾਣ ਵਾਲੇ ਮੈਂਬਰ ਦੇ ਰੂਪ ‘ਚ ਨਾਮਜ਼ਦ ਕਰਨ ਦਾ ਐਲਾਨ ਕੀਤਾ ਹੈ |

ਦਿੱਲੀ ਗੁਰਦੁਆਰਾ ਐਕਟ ਮੁਤਾਬਿਕ ਦਿੱਲੀ ਕਮੇਟੀ ਵਾਸਤੇ 1 ਮੈਂਬਰ ਸ਼੍ਰੋਮਣੀ ਕਮੇਟੀ ਤੋਂ ਨਾਮਜ਼ਦ ਹੋ ਕੇ ਆਉਂਦਾ ਹੈ | ਹਾਲਾਂਕਿ ਸ਼੍ਰੋਮਣੀ ਕਮੇਟੀ ਵਲੋਂ ਅਧਿਕਾਰਕ ਤੌਰ ‘ਤੇ ਇਹ ਐਲਾਨ ਆਪਣੇ ਜਨਰਲ ਹਾਊਸ ‘ਚ ਕੀਤਾ ਜਾਵੇਗਾ ਪਰ ਸੁਖਬੀਰ ਵਲੋਂ ਪਾਰਟੀ ਦੀ ਜਿੱਤ ਲਈ ਕੀਤੀ ਪ੍ਰੈਸ ਕਾਨਫ਼ਰੰਸ ‘ਚ ਬੁੱਧਵਾਰ ਨੂੰ ਹੀ ਇਹ ਕਰਕੇ ਕਾਫੀ ਹੱਦ ਤੱਕ ਉਨ੍ਹਾਂ ਕਿਆਸਾਂ ਨੂੰ ਵਿਰਾਮ ਦੇ ਦਿੱਤਾ ਹੈ ਜੋ ਗੁਰਦੁਆਰਾ ਚੋਣਾਂ ਦੌਰਾਨ ਸਿਰਸਾ ਦੀ ਸੀਟ ਤੋਂ ਹੋਈ ਹਾਰ ਤੋਂ ਬਾਅਦ ਉਸ ਦੇ ਸਿਆਸੀ ਭਵਿੱਖ ਨੂੰ ਲੈ ਕੇ ਉਠ ਰਹੀਆਂ ਸਨ | ਕਾਨਫ਼ਰੰਸ ਦੌਰਾਨ ਸੁਖਬੀਰ ਨੇ ਕਿਹਾ ਕਿ ਸਿਰਸਾ ਨੂੰ ਧੱਕੇ ਨਾਲ ਹਰਾਇਆ ਗਿਆ | ਸੁਖਬੀਰ ਨੇ ਵਿਰੋਧੀ ਧਿਰਾਂ ਸ਼੍ਰੋਮਣੀ ਅਕਾਲੀ ਦਲ ਦਿੱਲੀ, ਜਾਗੋ ਪਾਰਟੀ ‘ਤੇ ਵੀ ਜੰਮ ਕੇ ਨਿਸ਼ਾਨੇ ਲਾਏ | ਉਨ੍ਹਾਂ ਕਿਹਾ ਕਿ ਕਾਂਗਰਸ, ਭਾਜਪਾ ਅਤੇ ‘ਆਪ’ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਹਰਾਉਣ ਦੀ ਪੂਰੀ ਵਾਹ ਲਾ ਦਿੱਤੀ | ਸੁਖਬੀਰ ਨੇ ਪਾਰਟੀ ਦੇ ਬਾਗੀ ਆਗੂਆਂ ਮਨਜੀਤ ਸਿੰਘ ਜੀ. ਕੇ.ਅਤੇ ਸੁਖਦੇਵ ਸਿੰਘ ਢੀਂਡਸਾ ‘ਤੇ ਵੀ ਤਿੱਖਾ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦੀ ਪੂਰੀ ਮਸ਼ੀਨਰੀ ਵਰਤਣ ਤੋਂ ਬਾਅਦ ਵੀ ਪਾਰਟੀ ਤੋਂ ਵੱਖ ਹੋਏ ਆਗੂ ਸਿਰਫ਼ 3 ਸੀਟਾਂ ਹੀ ਜਿੱਤ ਸਕੇ |

ਸਿਰਸਾ ਨੇ ਅਸਿੱਧੇ ਢੰਗ ਨਾਲ ਬਾਗੀ ਆਗੂਆਂ ‘ਤੇ ਚਲਾਏ ਸ਼ਬਦੀ ਤੀਰ ਕਾਨਫ਼ਰੰਸ ਦੌਰਾਨ ਸਿਰਸਾ ਨੇ ਆਪਣੇ ਸੰਖੇਪ ਜਿਹੇ ਸੰਬੋਧਨ ‘ਚ ਮੁੱਖ ਤੌਰ ‘ਤੇ ਬਾਗੀ ਆਗੂਆਂ ਨੂੰ ਹੀ ਨਿਸ਼ਾਨੇ ‘ਤੇ ਲਿਆ | ਸਿਰਸਾ ਨੇ ਸ਼ਬਦੀ ਤੀਰ ਚਲਾਉਂਦੇ ਹੋਏ ਕਿਹਾ ਕਿ ਜਿਨ੍ਹਾਂ ਨੇ ਪਾਰਟੀ ਨਾਲ ਗੱਦਾਰੀ ਕੀਤੀ, ਜਿਨ੍ਹਾਂ ਨੇ ਪਾਰਟੀ ਦਾ ਚੋਣ ਨਿਸ਼ਾਨ ਤੱਕ ਖੋਹਣ ਦੀ ਕੋਸ਼ਸ਼ ਕੀਤੀ, ਦਿੱਲੀ ਦੇ ਲੋਕਾਂ ਨੇ ਉਨ੍ਹਾਂ ਨੂੰ ਸਬਕ ਸਿਖਾ ਦਿੱਤਾ |

Leave a Reply

Your email address will not be published.