ਮੁੰਬਈ, 3 ਮਾਰਚ (ਏਜੰਸੀ)- ‘ਅੰਡਰਵਰਲਡ ਕਾ ਕਬਜ਼ਾ’ ਦੇ ਨਿਰਮਾਤਾਵਾਂ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਅਭਿਨੇਤਾ ਸ਼ਿਵਰਾਜਕੁਮਾਰ ਫ਼ਿਲਮ ‘ਚ ਸ਼ਾਮਲ ਹੋ ਗਏ ਹਨ। ਫਿਲਮ 17 ਮਾਰਚ ਨੂੰ ਪੂਰੇ ਭਾਰਤ ‘ਚ ਰਿਲੀਜ਼ ਹੋਣ ਵਾਲੀ ਹੈ। ਫਿਲਮ ‘ਚ ਅਭਿਨੇਤਾ ਇਕ ਖਾਸ ਭੂਮਿਕਾ ‘ਚ ਨਜ਼ਰ ਆਉਣਗੇ। ਸ਼ਿਵਰਾਜਕੁਮਾਰ ਦੇ ਨਾਲ ਫਿਲਮ ਵਿੱਚ ਉਪੇਂਦਰ, ਸ਼੍ਰੀਆ ਸਰਨ ਅਤੇ ਕਿਚਾ ਸੁਦੀਪ ਵੀ ਮੁੱਖ ਭੂਮਿਕਾਵਾਂ ਵਿੱਚ ਹਨ। ਫਿਲਮ ਦਾ ਨਿਰਮਾਣ ਆਨੰਦ ਪੰਡਿਤ ਮੋਸ਼ਨ ਪਿਕਚਰਜ਼ ਇਨ ਐਸੋਸੀਏਸ਼ਨ ਵਿਦ ਸ਼੍ਰੀ ਸਿੱਧੇਸ਼ਵਰ ਐਂਟਰਪ੍ਰਾਈਜ਼ ਅਤੇ ਅਲੰਕਾਰ ਪਾਂਡੀਅਨ ਦੁਆਰਾ ਕੀਤਾ ਗਿਆ ਹੈ ਅਤੇ ਆਰ ਚੰਦੂ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ।