ਲੰਡਨ / ਵਿਗਆਨੀਆਂ ਨੇ ਇਕ ਨਵਾਂ ਅਣੂ ਵਿਕਸਿਤ ਕੀਤਾ ਹੈ ਜੋ ਸਾਰਸ-ਕੋਵ-2 ਵਾਇਰਸ ਦੀ ਸਤ੍ਹਾ ਵਿਚ ਮਿਲ ਜਾਂਦਾ ਹੈ ਅਤੇ ਵਾਇਰਸ ਨੂੰ ਮਨੁੱਖੀ ਸੈੱਲਾਂ ਵਿਚ ਦਾਖ਼ਲ ਹੋਣ ਅਤੇ ਲਾਗ ਫੈਲਣ ਤੋਂ ਰੋਕਦਾ ਹੈ।
ਡੈਨਮਾਰਕ ਦੀ ਆਰਹੁਸ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਕਿਹਾ ਹੈ ਕਿ ਅਣੂ ਸਸਤਾ ਹੈ ਅਤੇ ਇਸ ਦਾ ਨਿਰਮਾਣ ਕੋਵਿਡ-19 ਕਾਰਨ ਹੋਣ ਵਾਲੇ ਲਾਗ ਦੇ ਇਲਾਜ ਲਈ ਫਿਲਹਾਲ ਵਰਤੀ ਜਾ ਰਹੀ ਐਂਟੀਬਾਡੀ ਨਾਲੋਂ ਆਸਾਨ ਹੈ ਅਤੇ ਇਹ ਛੂਤ ਦੀਆਂ ਲਾਗਾਂ ਨੂੰ ਰੈਪਿਡ ਐਂਟੀਜਨ ਟੈਸਟਿੰਗ ਨਾਲ ਫੜ ਸਕਦਾ ਹੈ। ‘ਪੀ.ਐੱਨ.ਏ.ਐਸ.‘ ਨਾਂ ਦੇ ਰਸਾਲੇ ਵਿਚ ਅਣੂ ਬਾਰੇ ਦੱਸਿਆ ਗਿਆ ਹੈ ਕਿ ਇਹ ਅਣੂ ਉਸ ਮਿਸ਼ਰਣ ਦੀ ਸ਼੍ਰੇਣੀ ਨਾਲ ਸਬੰਧਤ ਹੈ, ਜਿਸ ਨੂੰ ‘ਆਰ[ਐੱਨ[ਏ[ ਐਪਟਾਮੇਰ’ ਦੇ ਤੌਰ ‘ਤੇ ਜਾਣਿਆ ਜਾਂਦਾ ਹੈ ਅਤੇ ਇਹ ਉਸੇ ਤਰ੍ਹਾਂ ਦੇ ਸਮਾਨ ਹਿੱਸਿਆਂ ‘ਤੇ ਆਧਾਰਿਤ ਹੁੰਦੇ ਹਨ, ਜਿਨ੍ਹਾਂ ਦੀ ਵਰਤੋਂ ਐੱਮ[ਆਰ[ਐੱਨ[ਏ[ ਟੀਕੇ ਬਣਾਉਣ ਲਈ ਕੀਤਾ ਜਾਂਦਾ ਹੈ। ਖੋਜਕਰਤਾਵਾਂ ਨੇ ਕਿਹਾ ਕਿ ਇਹ ਵਾਇਰਸ ਦੀ ਸਤ੍ਹਾ ਨਾਲ ਮਿਲ ਜਾਂਦੇ ਹਨ ਅਤੇ ‘ਆਰ[ਐੱਨ[ਏ[ ਐਪਟਾਮੇਰ’ ਸਪਾਈਕ ਪ੍ਰੋਟੀਨ ਨੂੰ ਕੁੰਜੀ ਦੇ ਤੌਰ ‘ਤੇ ਵਰਤਣ ਤੋਂ ਰੋਕਦਾ ਹੈ। ਸਪਾਈਕ ਪ੍ਰੋਟੀਨ ਰਾਹੀਂ ਹੀ ਵਾਇਰਸ ਸੈੱਲ ਵਿਚ ਦਾਖ਼ਲ ਹੁੰਦਾ ਹੈ। ਉਨ੍ਹਾਂ ਕਿਹਾ ਕਿ ‘ਆਰ[ਐੱਨ[ਏ[ ਐਪਟਾਮੇਰ’ ਕੋਈ ਨਵੀਂ ਕਿਸਮ ਦਾ ਟੀਕਾ ਨਹੀਂ ਹੈ, ਸਗੋਂ ਇਹ ਇਕ ਅਜਿਹਾ ਮਿਸ਼ਰਣ ਹੈ ਜੋ ਵਾਇਰਸ ਨੂੰ ਸਰੀਰ ਵਿਚ ਫੈਲਣ ਤੋਂ ਰੋਕ ਸਕਦਾ ਹੈ। ਅਧਿਐਨ ਦੇ ਮੁੱਖ ਲੇਖਕ ਅਤੇ ਆਰਹੁਸ ਯੂਨੀਵਰਸਿਟੀ ਦੇ ਪ੍ਰੋਫੈਸਰ ਜੋਰਗੇਨ ਕੇਜੇਮਜ਼ ਨੇ ਕਿਹਾ ਕਿ ਉਨ੍ਹਾਂ ਨੇ ਰੈਪਿਡ ਜਾਂਚ ਵਿਚ ਨਵੇਂ ਐਪਟਾਮੇਰ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਵਾਇਰਸ ਦੀ ਥੋੜ੍ਹੀ ਮਾਤਰਾ ਨੂੰ ਵੀ ਫੜ ਲਵੇਗਾ।