ਨਵੀ ਦਿੱਲੀ : ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਭਾਰਤ ਦੀ ਮੈਰੀਅਨ ਬਾਇਓਟੈਕ ਦੁਆਰਾ ਬਣਾਏ ਗਏ 2 ਖੰਘ ਦੇ ਸੀਰਪ ਬੱਚਿਆਂ ਨੂੰ ਨਹੀਂ ਦਿੱਤੇ ਜਾਣੇ ਚਾਹੀਦੇ। ਸੀਰਪ ਦੇ ਨਾਮ ਐਂਬਰੋਨੋਲ ਸੀਰਪ ਅਤੇ ਡੋਕ-1 ਮੈਕਸ ਹਨ।
ਇਹ ਦੋਵੇਂ ਸੀਰਪ ਨੋਇਡਾ ਸਥਿਤ ਕੰਪਨੀ ਮੈਰੀਅਨ ਬਾਇਓਟੈਕ ਦੁਆਰਾ ਤਿਆਰ ਕੀਤੇ ਗਏ ਹਨ। ਸੰਗਠਨ ਨੇ ਕਿਹਾ ਕਿ ਜਾਂਚ ‘ਚ ਪਤਾ ਲੱਗਾ ਹੈ ਕਿ ਦੋਵੇਂ ਸੀਰਪ ਚੰਗੀ ਗੁਣਵੱਤਾ ਦੇ ਨਹੀਂ ਹਨ।
ਇਹਨਾਂ ਵਿੱਚ ਡਾਇਥਾਈਲੀਨ ਗਲਾਈਕੋਲ ਜਾਂ ਐਥੀਲੀਨ ਗਲਾਈਕੋਲ ਦੀ ਮਹੱਤਵਪੂਰਨ ਮਾਤਰਾ ਦੂਸ਼ਿਤ ਤੱਤਾਂ ਵਜੋਂ ਨਹੀਂ ਹੁੰਦੀ ਹੈ। ਦੱਸ ਦੇਈਏ ਕਿ ਉਜ਼ਬੇਕਿਸਤਾਨ ਸਰਕਾਰ ਨੇ 28 ਦਸੰਬਰ ਨੂੰ ਦੋਸ਼ ਲਾਇਆ ਸੀ ਕਿ ਭਾਰਤ ਵਿੱਚ ਬਣੇ ਖੰਘ ਦੇ ਸਿਰਪ ਨੇ ਉਨ੍ਹਾਂ ਦੇ ਦੇਸ਼ ਵਿੱਚ 18 ਬੱਚਿਆਂ ਦੀ ਜਾਨ ਲੈ ਲਈ ਹੈ।
ਉਜ਼ਬੇਕ ਸਿਹਤ ਮੰਤਰਾਲੇ ਨੇ ਕਿਹਾ ਕਿ ਬੱਚਿਆਂ ਦੀ ਮੌਤ ਨੋਇਡਾ ਵਿੱਚ ਮੇਰੀਅਨ ਬਾਇਓਟੈਕ ਦੁਆਰਾ ਬਣਾਈ ਗਈ ਖੰਘ ਦੀ ਦਵਾਈ ਡੋਕ-1 ਮੈਕਸਪੀਣ ਨਾਲ ਹੋਈ। ਸੰਗਠਨਨੇ ਇਸ ਮਾਮਲੇ ਵਿੱਚ ਸੀਰਪ ਦੀ ਜਾਂਚ ਕੀਤੀ ਹੈ।
ਭਾਰਤ ਨੇ ਉਜ਼ਬੇਕ ਸਰਕਾਰ ਦੇ ਦੋਸ਼ਾਂ ਦੀ ਜਾਂਚ ਕਰਨ ਦਾ ਵੀ ਫੈਸਲਾ ਕੀਤਾ ਸੀ। ਯੂਪੀ ਫੂਡ ਸੇਫਟੀ ਐਂਡ ਡਰੱਗ ਐਡਮਨਿਸਟ੍ਰੇਸ਼ਨ ਵਿਭਾਗ ਨੇ ਬਾਇਓਟੈਕ ਕੰਪਨੀ ਦਾ ਉਤਪਾਦਨ ਲਾਇਸੈਂਸ ਮੁਅੱਤਲ ਕਰ ਦਿੱਤਾ ਹੈ।
ਦੱਸਿਆ ਜਾ ਰਿਹਾ ਹੈ, ਕੱਚੇ ਮਾਲ ਦੀ ਖਰੀਦ ਅਤੇ ਦਵਾਈਆਂ ਦੇ ਰਿਕਾਰਡ ਦੀ ਸਾਂਭ-ਸੰਭਾਲ ਬਾਰੇ ਸਮੇਂ ਸਿਰ ਜਾਣਕਾਰੀ ਨਾ ਦੇਣ ਕਾਰਨ ਕੰਪਨੀ ਦਾ ਉਤਪਾਦਨ ਲਾਇਸੈਂਸ ਮੁਅੱਤਲ ਕਰ ਦਿੱਤਾ ਗਿਆ ਹੈ।