ਇੰਫਾਲ, 26 ਅਪ੍ਰੈਲ (ਏਜੰਸੀ)- ਬਾਹਰੀ ਮਣੀਪੁਰ ਲੋਕ ਸਭਾ ਹਲਕੇ ਦੇ ਬਾਕੀ ਹਿੱਸੇ ਲਈ ਸ਼ੁੱਕਰਵਾਰ ਸਵੇਰੇ ਭਾਰੀ ਸੁਰੱਖਿਆ ਘੇਰੇ ‘ਚ ਵੋਟਿੰਗ ਸ਼ੁਰੂ ਹੋ ਗਈ | ਸ਼ੁੱਕਰਵਾਰ ਨੂੰ ਬਾਹਰੀ ਮਨੀਪੁਰ ਸੰਸਦੀ ਹਲਕੇ ਦੇ ਅਧੀਨ ਬਾਕੀ 13 ਵਿਧਾਨ ਸਭਾ ਹਲਕਿਆਂ ਵਿੱਚ ਵੋਟਿੰਗ ਹੋ ਰਹੀ ਹੈ, ਜਦੋਂ ਕਿ ਸੀਟ ਦੇ 28 ਵਿੱਚੋਂ 15 ਵਿਧਾਨ ਸਭਾ ਹਲਕਿਆਂ ਦੇ ਨਾਲ-ਨਾਲ ਅੰਦਰੂਨੀ ਮਨੀਪੁਰ ਲੋਕ ਸਭਾ ਸੀਟ ਲਈ 19 ਅਪ੍ਰੈਲ ਨੂੰ ਪਹਿਲੇ ਪੜਾਅ ਵਿੱਚ ਵੋਟਿੰਗ ਹੋਈ ਸੀ।
ਚੋਣ ਅਧਿਕਾਰੀਆਂ ਅਨੁਸਾਰ ਚਾਰ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨ ਲਈ ਸ਼ੁੱਕਰਵਾਰ ਨੂੰ 848 ਪੋਲਿੰਗ ਸਟੇਸ਼ਨਾਂ ‘ਤੇ 2,45,807 ਮਹਿਲਾ ਵੋਟਰਾਂ ਸਮੇਤ ਕੁੱਲ 4,84,949 ਵੋਟਰ ਵੋਟ ਪਾਉਣ ਦੇ ਯੋਗ ਹਨ।
ਕਬਾਇਲੀ ਰਾਖਵੀਂ ਸੀਟ ‘ਤੇ ਸ਼ੁੱਕਰਵਾਰ ਨੂੰ ਚੋਣਾਂ ਕਰਵਾਉਣ ਲਈ 3,400 ਤੋਂ ਵੱਧ ਪੋਲਿੰਗ ਕਰਮਚਾਰੀ ਤਾਇਨਾਤ ਕੀਤੇ ਗਏ ਸਨ।
ਇੱਕ ਚੋਣ ਅਧਿਕਾਰੀ ਨੇ ਦੱਸਿਆ ਕਿ ਕਰੀਬ ਸਾਲ ਭਰ ਚੱਲੀ ਨਸਲੀ ਹਿੰਸਾ ਕਾਰਨ ਰਾਹਤ ਕੈਂਪਾਂ ਵਿੱਚ ਪਨਾਹ ਲਏ ਵੋਟਰ ਤਿੰਨ ਜ਼ਿਲ੍ਹਿਆਂ ਵਿੱਚ ਰਾਹਤ ਕੈਂਪਾਂ ਵਿੱਚ ਬਣਾਏ ਗਏ ਨੌਂ ਵਿਸ਼ੇਸ਼ ਪੋਲਿੰਗ ਸਟੇਸ਼ਨਾਂ ’ਤੇ ਆਪਣੀ ਵੋਟ ਦਾ ਇਸਤੇਮਾਲ ਕਰਨਗੇ।
ਜਦਕਿ ਸੂਬੇ ਦੀ ਸੱਤਾਧਾਰੀ ਭਾਜਪਾ ਅੰਦਰਖਾਤੇ ਚੋਣ ਲੜ ਰਹੀ ਹੈ