ਪੰਜਾਬ ਦੀ ਜਨਤਾ ਦਾ ਫ਼ੈਸਲਾ ਸਾਹਮਣੇ ਆ ਚੁੱਕਿਆ ਹੈ।
ਆਮ ਆਦਮੀ ਪਾਰਟੀ ਦਾ ਝਾੜੂ ਪੰਜਾਬ `ਚ ਚੱਲ ਗਿਆ ਹੈ। ਆਪ ਦੇ ਝਾੜੂ ਨੇ ਪੰਜਾਬ `ਚ ਜਿਸ ਤਰੀਕੇ ਨਾਲ ਹੂੰਝਾ ਫੇਰ ਜਿੱਤ ਹਾਸਲ ਕੀਤੀ। ਉਸ ਤੋਂ ਹਰ ਕੋਈ ਹੈਰਾਨ ਵੀ ਤੇ ਖ਼ੁਸ਼ ਵੀ। ਉੱਧਰ ਇਸ ਮੌਕੇ ਪਾਲੀਵੁੱਡ ਕਲਾਕਾਰਾਂ ਨੇ ਵੀ ਰੀਐਕਸ਼ਨ ਦਿਤਾ ਹੈ। ਆਪ ਦੀ ਜਿੱਤ `ਤੇ ਪਾਲੀਵੁੱਡ ਕਲਾਕਾਰ ਦੇਵ ਖਰੌੜ ਨੇ ਇੰਸਟਾਗ੍ਰਾਮ ;ਤੇ ਪੋਸਟ ਸ਼ੇਅਰ ਕਰਕੇ ਆਪ ਤੇ ਭਗਵੰਤ ਮਾਨ ਨੂੰ ਵਧਾਈ ਦਿਤੀ।ਆਪਣੀ ਇੰਸਟਾਗ੍ਰਾਮ ਪੋਸਟ ਵਿੱਚ ਖਰੌੜ ਨੇ ਭਗਵੰਤ ਮਾਨ ਨਾਲ ਫ਼ੋਟੋ ਸ਼ੇਅਰ ਕਰਦਿਆਂ ਕੈਪਸ਼ਨ ਵਿਚ ਲਿਖਿਆ, “ਝਾੜੂ ਫੇਰ ਜਿੱਤ ਲਈ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਬਾਈ ਜੀ ਨੂੰ ਬਹੁਤ ਬਹੁਤ ਮੁਬਾਰਕਾਂ। ਮੈਂ ਉਮੀਦ ਕਰਦਾਂ ਹਾਂ ਕਿ ਭਗਵੰਤ ਮਾਨ ਬਾਈ ਜੀ ਅਗਵਾਈ ਵਿੱਚ ਪੰਜਾਬ ਵਧੇਗਾ ਤੇ ਪ੍ਰਫੂਲਿਤ ਹੋਵੇਗਾ।”