ਸੰਦੀਪ ਨੰਗਲ ਦੇ ਕਾਤਲ ਫੜੇ ਜਾਉਣ ਤੱਕ ਓਂਟਾਰੀਓ ਚ ਸਾਰੇ ਕਬੱਡੀ ਟੂਰਨਾਮੈਂਟ ਮੁਅੱਤਲ
ਟੋਰਾਂਟੋ : ਸਿੱਖ ਸੰਗਤ ਵੱਲੋਂ ਕੈਨੇਡਾ ਵਿਚ ਮੀਟਿੰਗ ਹੋਈ। ਇਸ ਵਿੱਚ ਓਂਟਾਰੀਓ ਦੀਆਂ ਸਾਰੀਆਂ ਹੀ ਕਲੱਬਾਂ ਨੇ ਹਿੱਸਾ ਲਿਆ ਅਤੇ ਸਾਂਝੇ ਤੌਰ ‘ਤੇ ਫ਼ੈਸਲਾ ਲਿਆ ਕਿ ਜਦੋਂ ਤੱਕ ਸੰਦੀਪ ਨੰਗਲ ਅੰਬੀਆਂ ਦੇ ਕਤਲ ਦੇ ਦੋਸ਼ੀ ਨਹੀਂ ਫੜੇ ਜਾਂਦੇ, ਉਸ ਸਮੇਂ ਤੱਕ ਓਂਟਾਰੀਓ ਵਿੱਚ ਕੋਈ ਵੀ ਕਲੱਬ ਕਬੱਡੀ ਦਾ ਟੂਰਨਾਮੈਂਟ ਨਹੀਂ ਕਰਵਾਏਗੀ। ਜੇਕਰ ਲੋੜ ਪਈ ਤਾਂ ਇਸ ਸਾਲ ਵਾਲਾ ਵਰਲਡ ਕਬੱਡੀ ਕੱਪ ਵੀ ਨਹੀਂ ਹੋਵੇਗਾ।
ਮਾਰਚ 14 ਨੂੰ ਡਿਕਸੀ ਗੁਰਦੁਆਰਾ ਸਾਹਿਬ ਸੰਦੀਪ ਨੰਗਲ ਅੰਬੀਆਂ ਦੀ ਰੂਹ ਦੀ ਸ਼ਾਂਤੀ ਲਈ ਓਂਟਾਰੀਓ ਦੀ ਕਲੱਬਾਂ ਵੱਲੋਂ ਸਹਿਜ ਪਾਠ ਵੀ ਰਖਾਇਆ ਗਿਆ, ਜਿਸ ਦਾ ਆਉਣ ਵਾਲੇ ਦਿਨਾਂ ਵਿੱਚ ਭੋਗ ਹੈ। ਇਸ ਮੀਟਿੰਗ ਵਿੱਚ ਸ਼ਾਮਲ ਲਾਡਾ ਸਹੋਤਾ, ਪਿੰਕੀ , ਇੰਦਰਜੀਤ ਧੁੱਗਾ, ਜੱਸੀ ਸਰਾਏ, ਜਿੰਦਰ ਬੁੱਟਰ, ਸਤਨਾਮ ਸਰਾਏ, ਕਾਲਾ ਹਾਂਸ,ਕੁਲਵਿੰਦਰ ਪੱਤੜ,ਬਾਬਾ ਪੁਨੀਆਂ ਨੇ ਸੰਦੀਪ ਦੇ ਪਰਿਵਾਰ ਪ੍ਰਤੀ ਆਪਣੀ ਹਮਦਰਦੀ ਪ੍ਰਗਟ ਕੀਤੀ ਅਤੇ ਨਾਲ ਹੀ ਪੰਜਾਬ ਸਰਕਾਰ ਨੂੰ ਇਸ ਕਤਲ ਮਾਮਲੇ ਨੂੰ ਜਲਦ ਹੱਲ ਕਰਨ ਦੀ ਅਪੀਲ ਕੀਤੀ।