ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅੱਜ ਵਾਰਾਣਸੀ ਦੀ ਇੱਕ ਅਦਾਲਤ ‘ਚ ਗਿਆਨਵਾਪੀ ਮਸਜਿਦ ਕੰਪਲੈਕਸ ਵਿਵਾਦ ਨਾਲ ਸਬੰਧਤ ਦਾਇਰ ਸਾਰੇ ਕੇਸਾਂ ਨੂੰ ਇਕੱਠੇ ਕਰਨ ਦੀ ਮੰਗ ਸਬੰਧੀ ਹਿੰਦੂ ਧਿਰ ਦੀ ਪਟੀਸ਼ਨ ‘ਤੇ 21 ਅਪਰੈਲ ਨੂੰ ਸੁਣਵਾਈ ਲਈ ਸਹਿਮਤੀ ਦਿੱਤੀ ਹੈ। ਚੀਫ ਜਸਟਿਸ ਡੀਵਾਈ ਚੰਦਰਚੂੜ, ਜਸਟਿਸ ਪੀਐੱਸ ਨਰਸਿਮਹਾ ਤੇ ਜਸਟਿਸ ਜੇਬੀ ਪਾਰਦੀਵਾਲਾ ਦੇ ਬੈਂਚ ਨੇ ਵਕੀਲ ਵਿਸ਼ਣੂ ਸ਼ੰਕਰ ਜੈਨ ਦੀਆਂ ਦਲੀਲਾਂ ‘ਤੇ ਗੌਰ ਕੀਤਾ ਕਿ ਵਾਰਾਣਸੀ ਦੇ ਜ਼ਿਲ੍ਹਾ ਜੱਜ ਨੇ ਇਸ ਵਿਵਾਦ ਨਾਲ ਜੁੜੇ ਸਾਰੇ ਦੀਵਾਨੀ ਮਾਮਲਿਆਂ ਨੂੰ ਇਕੱਠੇ ਕਰਨ ਸਬੰਧੀ ਪਟੀਸ਼ਨ ‘ਤੇ ਫ਼ੈਸਲਾ ਪੰਜ ਵਾਰ ਟਾਲ ਦਿੱਤਾ ਹੈ। -ਪੀਟੀਆਈ