ਕੈਨੇਡਾ ਸਰਕਾਰ ਨੇ ਇੱਕ ਅਹਿਮ ਐਲਾਨ ਕਰਦੇ ਹੋਏ ਪ੍ਰਵਾਸੀਆਂ ਦੇ ਮਾਪਿਆਂ ਨੂੰ ਪੱਕਾ ਕਰਨ ਦਾ ਫੈਸਲਾ ਲਿਆ ਹੈ। ਇਮੀਗ੍ਰੇਸ਼ਨ ਰਿਫੂਜੀਸ ਐਂਡ ਸਿਟੀਜੈਂਸ਼ੀਪਸਕੈਨੈਡਾ (ਆਈਆਰਸੀਸੀ ) ਵਲੋਂ ਇਸ ਸਾਲ ਮਾਤਾ-ਪਿਤਾ ਅਤੇ ਦਾਦਾ-ਦਾਦੀ ਪ੍ਰੋਗਰਾਮ ਦੇ ਤਹਿਤ ਸਪਾਂਸਰਸ਼ਿਪ ਲਈ 15,000 ਤੱਕ ਸੰਪੂਰਨ ਅਰਜ਼ੀਆਂ ਨੂੰ ਸਵੀਕਾਰ ਕੀਤਾ ਜਾਵੇਗਾ। ਇਸ ਬਾਬਤ ਅਗਲੇ 2 ਹਫ਼ਤਿਆਂ ਦੌਰਾਨ 23,100 ਸੰਭਾਵੀ ਸਪਾਂਸਰਾਂ ਨੂੰ ਅਪਲਾਈ ਕਰਨ ਲਈ ਸੱਦੇ ਭੇਜੇ ਜਾਣਗੇ, ਜਿਹਨਾਂ ਵਿਚੋਂ 15,000 ਅਰਜ਼ੀਆਂ ਦੀ ਚੋਣ ਹੋਵੇਗੀ। ਸੀਆਈਸੀ ਨਿਊਜ਼ ਦੇ ਮੁਤਾਬਕ ਆਈਆਰਸੀਸੀ ਦਾ ਕਹਿਣਾ ਹੈ ਕਿ ਪੂਲ ਵਿੱਚ ਲਗਭਗ 155,000 ਸੰਭਾਵੀ ਸਪਾਂਸਰ ਬਾਕੀ ਹਨ। ਉਸ ਸਮੇਂ, ਸੰਭਾਵੀ ਸਪਾਂਸਰਾਂ ਨੂੰ ਆਈਆਰਸੀਸੀ ਦੀ ਵੈੱਬਸਾਈਟ ‘ਤੇ ਇੱਕ ਫਾਰਮ ਭਰ ਕੇ ਆਪਣੀ ਦਿਲਚਸਪੀ ਦਰਸਾਉਣ ਲਈ ਤਿੰਨ ਹਫ਼ਤੇ ਦਿੱਤੇ ਗਏ ਸਨ। ਆਈਆਰਸੀਸੀ ਨੇ ਫਿਰ ਇੱਕ ਲਾਟਰੀ ਕੱਢੀ ਅਤੇ ਪੀਜੀਪੀ 2020 ਲਈ ਲਗਭਗ 10,000 ਅਰਜ਼ੀਆਂ ਨੂੰ ਸਵੀਕਾਰ ਕੀਤਾ। ਪਿਛਲੇ ਸਾਲ, ਆਈਆਰਸੀਸੀ ਨੇ ਪੀਜੀਪੀ 2021 ਲਈ ਲਗਭਗ 30,000 ਅਰਜ਼ੀਆਂ ਨੂੰ ਸਵੀਕਾਰ ਕਰਨ ਲਈ ਉਸੇ ਪੂਲ ਤੋਂ ਖਿੱਚਿਆ।ਇਸ ਦੇ ਨਾਲ ਹੀ ਸਾਲ 2020 ਦੇ ਪੂਲ ਵਿੱਚ ਬਚੇ ਹੋਏ ਸਪਾਂਸਰ ਫਾਰਮਾਂ ਲਈ ਦਿਲਚਸਪੀ ਦੀ ਗਿਣਤੀ ਕਾਰਨ ਆਈਆਰਸੀਸੀ ਉਸ ਪੂਲ ਤੋਂ ਚੁਣੇ ਗਏ ਸੰਭਾਵੀ ਸਪਾਂਸਰਾਂ ਨੂੰ ਅਰਜ਼ੀ ਦੇਣ ਲਈ ਸੱਦਾ ਭੇਜੇਗਾ। ਸਾਲ 2021 ਲਈ ਵੀ ਇਹੀ ਰੁਝਾਨ ਜਾਰੀ ਰਹੇਗਾ। ਜਿਹਨਾਂ ਨੇ 2020 ਵਿੱਚ ਸਪਾਂਸਰ ਫਾਰਮ ਵਿਚ ਦਿਲਚਸਪੀ ਦਿਖਾਈ ਸੀ, ਪਰ ਉਹਨਾਂ ਨੂੰ ਜਨਵਰੀ 2021 ਜਾਂ ਸਤੰਬਰ 2021 ਵਿੱਚ ਅਰਜ਼ੀ ਦੇਣ ਦਾ ਸੱਦਾ ਨਹੀਂ ਮਿਲਿਆ ਸੀ ,ਉਹਨਾ ਨੂੰ ਵੀ ਸੱਦੇ ਭੇਜੇ ਜਾਣਗੇ।ਕੈਨੇਡਾ ਸਰਕਾਰ ਦੇ ਇਸ ਫੈਸਲੇ ਦੇ ਨਾਲ ਉਨ੍ਹਾਂ ਲੋਕਾਂ ਦੇ ਸੁਪਨੇ ਪੂਰੇ ਹੋ ਜਾਣਗੇ ਜੋ ਆਪਣੇ ਬਜ਼ੁਰਗ ਦਾਦਾ-ਦਾਦੀ ਨੂੰ ਆਪਣੇ ਨਾਲ ਕੈਨੇਡਾ ਲੈ ਕੇ ਜਾਣਾ ਚਾਹੁੰਦੇ ਹਨ।