Sfj ਵੱਲੋਂ ਵਕੀਲਾਂ ਨੂੰ ਮੁੜ ਆਏ ਧਮਕੀ ਭਰੇ ਫੋਨ, ਦਰਜ ਹੋਈ ਐੱਫ.ਆਈ.ਆਰ

Home » Blog » Sfj ਵੱਲੋਂ ਵਕੀਲਾਂ ਨੂੰ ਮੁੜ ਆਏ ਧਮਕੀ ਭਰੇ ਫੋਨ, ਦਰਜ ਹੋਈ ਐੱਫ.ਆਈ.ਆਰ
Sfj ਵੱਲੋਂ ਵਕੀਲਾਂ ਨੂੰ ਮੁੜ ਆਏ ਧਮਕੀ ਭਰੇ ਫੋਨ, ਦਰਜ ਹੋਈ ਐੱਫ.ਆਈ.ਆਰ

ਸੁਪਰੀਮ ਕੋਰਟ ਦੇ ਵਕੀਲਾਂ ਨੂੰ ਮੁੜ ਵਿਦੇਸ਼ ਤੋਂ ਧਮਕੀ ਭਰੇ ਫੋਨ ਆਏ।

10 ਜਨਵਰੀ ਨੂੰ ਵੀ ਪ੍ਰਧਾਨ ਮੰਤਰੀ ਦੀ ਸੁਰੱਖਿਆ ’ਚ ਕੁਤਾਹੀ ਦੇ ਮਾਮਲੇ ਦੀ ਸੁਪਰੀਮ ਕੋਰਟ ’ਚ ਸੁਣਵਾਈ ਦੇ ਦਿਨ ਸੁਪਰੀਮ ਕੋਰਟ ਦੇ ਬਹੁਤ ਸਾਰੇ ਵਕੀਲਾਂ ਨੂੰ ਵਿਦੇਸ਼ ਤੋਂ ਧਮਕੀ ਭਰੇ ਰਿਕਾਰਡਿਡ ਫੋਨ ਕਾਲ ਆਏ ਸਨ। ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਨੇ ਕੋਰਟ ਵੱਲੋਂ ਗਠਿਤ ਇੰਦੂ ਮਲਹੋਤਰਾ ਕਮੇਟੀ ਨੂੰ ਵੀ ਇਸ ਬਾਰੇ ਲਿਖਿਆ ਹੈ।

ਪ੍ਰਧਾਨ ਮੰਤਰੀ ਦੀ ਸੁਰੱਖਿਆ ’ਚ ਕੁਤਾਹੀ ਦਾ ਮਾਮਲਾ ਜਾਂਚ ਕਮੇਟੀ ਦੇ ਗਠਨ ਦੇ ਮੁੱਦੇ ’ਤੇ ਆਦੇਸ਼ ਲਈ ਸੁਪਰੀਮ ਕੋਰਟ ’ਚ ਲੱਗਾ ਸੀ ਤਦੇ ਸਵੇਰੇ ਕਰੀਬ 10.40 ਵਜੇ ਬਹੁਤ ਸਾਰੇ ਐਡਵੋਕੇਟ ਆਨ ਰਿਕਾਰਡ ਵਕੀਲਾਂ ਨੂੰ ਵਿਦੇਸ਼ ਤੋਂ ਪ੍ਰੀ-ਰਿਕਾਰਡਿਡ ਧਮਕੀ ਭਰੇ ਫੋਨ ਕਾਲ ਆਏ। 10 ਜਨਵਰੀ ਨੂੰ ਫੋਨ ਕਾਲ ਬਰਤਾਨੀਆ ਤੋਂ ਆਇਆ ਸੀ ਜਿਸ ਵਿਚ ਪਾਬੰਦੀਸ਼ੁਦਾ ਜਥੇਬੰਦੀ ਸਿੱਖਸ ਫਾਰ ਜਸਟਿਸ ਨੇ ਪ੍ਰਧਾਨ ਮੰਤਰੀ ਦੀ ਸੁਰੱਖਿਆ ’ਚ ਕੁਤਾਹੀ ਦੀ ਜ਼ਿੰਮੇਵਾਰੀ ਲਈ ਸੀ।  ਦੋਬਾਰਾ ਫੋਨ ਕਾਲ ਕੈਨੇਡਾ ਤੋਂ ਆਈ ਸੀ। ਸੁਪਰੀਮ ਕੋਰਟ ਦੇ ਏਓਆਰ ਵਿਸ਼ਣੂ ਸ਼ੰਕਰ ਜੈਨ ਨੂੰ ਵੀ ਦੋਵੇਂ ਦਿਨ ਫੋਨ ਆਇਆ ਸੀ। ਵਿਸ਼ਣੂ ਜੈਨ ਨੇ ਕਿਹਾ ਕਿ ਉਨ੍ਹਾਂ ਨੇ ਮਾਮਲੇ ਦੀ ਸ਼ਿਕਾਇਤ ਪੁਲਿਸ ’ਚ ਦਿੱਤੀ ਸੀ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨਾਰਦਰਨ ਰੇਂਜ ਨੇ ਕੇਸ ਦਰਜ ਕੀਤਾ ਹੈ। ਪੁਲਿਸ ਜਾਂਚ ਵੀ ਕਰ ਰਹੀ ਹੈ। ਵਿਸ਼ਣੂ ਜੈਨ ਦੱਸਦੇ ਹਨ ਕਿ ਨੂੰ ਕੈਨੇਡਾ ਤੋਂ ਆਈ ਕਾਲ ’ਚ ਭਾਰਤ ਦੇ ਏਕਤਾ ਅਖੰਡਤਾ ਨੂੰ ਚੁਣੌਤੀ ਦਿੱਤੀ ਗਈ ਸੀ ਤੇ ਧਮਕੀ ਵੀ ਦਿੱਤੀ ਗਈ ਸੀ।

Leave a Reply

Your email address will not be published.