ਰਾਜਸਥਾਨ ਦੇ ਅਲਵਰ ਜ਼ਿਲ੍ਹੇ ਵਿੱਚ ਇੱਕ ਬਹੁਤ ਹੀ ਦਰਦਨਾਕ ਹਾਦਸਾ ਸਾਹਮਣੇ ਆਇਆ ਹੈ।
ਇੱਥੇ ਅਲਵਰ ਦੇ ਸਦਰ ਥਾਣਾ ਖੇਤਰ ਵਿੱਚ ਸ਼ੌਚ ਲਈ ਗਏ ਦੋ ਸਕੇ ਭਰਾਵਾਂ ਦੀ ਦਿੱਲੀ ਤੋਂ ਜੈਪੁਰ ਜਾ ਰਹੀ ਰਾਣੀਖੇਤ ਐਕਸਪ੍ਰੈਸ ਟਰੇਨ ਦੀ ਲਪੇਟ ਵਿੱਚ ਆਉਣ ਨਾਲ ਮੌਤ ਹੋ ਗਈ।
ਦੋਵੇਂ ਭਰਾ ਟ੍ਰੈਕ ‘ਤੇ ਚੱਲਦੇ ਹੋਏ ਮੋਬਾਈਲ ‘ਤੇ PUBG ਗੇਮ ਖੇਡ ਰਹੇ ਸਨ। ਪੁਲਿਸ ਨੂੰ ਉਨ੍ਹਾਂ ਦਾ ਮੋਬਾਈਲ ਮਿਲਿਆ ਹੈ। ਇਸ ਵਿੱਚ ਗੇਮ ਐਪਲੀਕੇਸ਼ਨ ਓਪਨ ਸੀ। ਦੋਵੇਂ ਭਰਾ ਅਲਵਰ ਵਿੱਚ ਪੜ੍ਹਦੇ ਸਨ। ਪੁਲਿਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਹਨ।