IPS ਵੀ.ਕੇ. ਭਾਵੜਾ ਹੋਣਗੇ ਪੰਜਾਬ ਦੇ ਨਵੇਂ DGP

Home » Blog » IPS ਵੀ.ਕੇ. ਭਾਵੜਾ ਹੋਣਗੇ ਪੰਜਾਬ ਦੇ ਨਵੇਂ DGP
IPS ਵੀ.ਕੇ. ਭਾਵੜਾ ਹੋਣਗੇ ਪੰਜਾਬ ਦੇ ਨਵੇਂ DGP

ਪੰਜਾਬ ਦੇ ਨਵੇਂ ਡੀਜੀਪੀ ਵੀਕੇ ਭਾਵੜਾ ਹੋਣਗੇ। ਯੂਪੀਐੱਸਸੀ ਵਲੋਂ ਡੀਜੀਪੀ ਦੀ ਕੱਟ ਆਫ ਡੇਟ 30 ਸਤੰਬਰ ਦੀ ਬਜਾਏ 5 ਅਕਤੂਬਰ ਨੂੰ ਮੰਨਣ ਦੇ ਕਾਰਨ ਮੌਜੂਦਾ ਕਾਰਜਕਾਰੀ ਡੀਜੀਪੀ ਸਿਧਾਰਥ ਚੱਟੋਪਾਧਿਆਏ ਡੀਜੀਪੀ ਦੀ ਦੌੜ ਤੋਂ ਬਾਹਰ ਹੋ ਗਏ ਹਨ।

ਪੈਨਲ ’ਚ ਪਹਿਲੇ ਨੰਬਰ ’ਤੇ 1997 ਬੈਚ ਦੇ ਆਈਪੀਐੱਸ ਅਧਿਕਾਰੀ ਦਿਨਕਰ ਗੁਪਤਾ, ਦੂਜੇ ਨੰਬਰ ’ਤੇ ਵੀਰੇਸ਼ ਕੁਮਾਰ ਭਾਵੜਾ ਤੇ ਤੀਜੇ ਨੰਬਰ ’ਤੇ 1988 ਬੈਚ ਦੇ ਪ੍ਰਬੋਧ ਕੁਮਾਰ ਦਾ ਨਾਂ ਸੀ।ਬੀਤੇ ਮੰਗਲਵਾਰ ਨੂੰ ਯੂਪੀਐੱਸਸੀ ਦੀ ਮੀਟਿੰਗ ’ਚ ਵੀ ਸੂਬਾ ਸਰਕਾਰ ਵਲੋਂ ਡੀਜੀਪੀ ਲਈ ਕੱਟ ਆਫ਼ ਡੇਟ 30 ਸਤੰਬਰ ਮੰਨਣ ਦੀ ਦਲੀਲ ਦਿੱਤੀ ਗਈ ਅਤੇ ਕਿਹਾ ਕਿ ਸਰਕਾਰ ਨੇ ਡੀਜੀਪੀ ਲਈ ਪੈਨਲ 30 ਸਤੰਬਰ ਨੂੰ ਭੇਜ ਦਿੱਤਾ ਸੀ ਪਰ ਯੂਪੀਐੱਸਸੀ ਨੇ ਮੁੜ ਸਾਫ਼ ਕਰ ਦਿੱਤਾ ਕਿ 30 ਸਤੰਬਰ ਨੂੰ ਉਦੋਂ ਦੇ ਡੀਜੀਪੀ ਦਿਨਕਰ ਗੁਪਤਾ ਕੈਜ਼ੂਅਲ ਛੁੱਟੀ ’ਤੇ ਸਨ, ਉਨ੍ਹਾਂ ਨੂੰ ਚਾਰ ਅਕਤੂਬਰ ਨੂੰ ਅਹੁਦੇ ਤੋਂ ਹਟਾਇਆ ਗਿਆ। ਅਜਿਹੇ ’ਚ ਕੱਟ ਆਫ਼ ਡੇਟ 5 ਅਕਤੂਬਰ ਬਣਦੀ ਹੈ। ਪੰਜਾਬ ਦੇ ਮੁੱਖ ਸਕੱਤਰ ਅਨਿਰੁੱਧ ਤਿਵਾਡ਼ੀ ਦੀਆਂ ਦਲੀਲਾਂ ’ਤੇ ਅਸਹਿਮਤੀ ਪ੍ਰਗਟ ਕਰਦੇ ਹੋਏ ਯੂਪੀਐੱਸਸੀ ਨੇ ਸੀਲਬੰਦ ਲਿਫਾਫੇ ’ਚ ਪੈਨਲ ਉਨ੍ਹਾਂ ਨੂੰ ਸੌਂਪ ਦਿੱਤਾ ਸੀ।

Leave a Reply

Your email address will not be published.