Google ਖ਼ਿਲਾਫ਼ ਜਾਂਚ ਦੇ ਹੁਕਮ, ਏਕਾਧਿਕਾਰ ਦੀ ਦੁਰਵਰਤੋਂ ਦੇ ਹ ਦੋਸ਼

Home » Blog » Google ਖ਼ਿਲਾਫ਼ ਜਾਂਚ ਦੇ ਹੁਕਮ, ਏਕਾਧਿਕਾਰ ਦੀ ਦੁਰਵਰਤੋਂ ਦੇ ਹ ਦੋਸ਼
Google ਖ਼ਿਲਾਫ਼ ਜਾਂਚ ਦੇ ਹੁਕਮ, ਏਕਾਧਿਕਾਰ ਦੀ ਦੁਰਵਰਤੋਂ ਦੇ  ਹ ਦੋਸ਼

ਆਈਟੀ ਕੰਪਨੀ ਗੂਗਲ ਖ਼ਿਲਾਫ਼ ਵੱਡੀ ਕਾਰਵਾਈ ਦਾ ਮਾਮਲਾ ਸਾਹਮਣੇ ਆਇਆ ਹੈ।

ਇਹ ਕਾਰਵਾਈ ਐਂਟੀ-ਟਰੱਸਟ ਰੈਗੂਲੇਟਰ ਭਾਵ ਕੰਪੀਟੀਸ਼ਨ ਕਮਿਸ਼ਨ ਆਫ਼ ਇੰਡੀਆ (ਸੀਸੀਆਈ) ਨੇ ਕੀਤੀ ਹੈ। ਸੀਸੀਆਈ ਨੇ ਆਪਣੀ ਮਾਰਕੀਟ ਸਥਿਤੀ ਦੀ ਕਥਿਤ ਦੁਰਵਰਤੋਂਂ ਲਈ ਸਰਚ ਇੰਜਣ ਗੂਗਲ ਦੇ ਖ਼ਿਲਾਫ਼ ਜਾਂਚ ਦੇ ਆਦੇਸ਼ ਦਿੱਤੇ ਹਨ। ਸੀਸੀਆਈ ਨੇ 21 ਪੰਨਿਆਂ ਦੇ ਹੁਕਮ ’ਚ ਕਿਹਾ ਕਿ ਸਹੀ ਢੰਗ ਨਾਲ ਕੰਮ ਕਰਨ ਵਾਲੇ ਲੋਕਤੰਤਰ ’ਚ ਨਿਊਜ਼ ਮੀਡੀਆ ਦੀ ਅਹਿਮ ਭੂਮਿਕਾ ਨੂੰ ਘੱਟ ਨਹੀਂ ਸਮਝਿਆ ਜਾ ਸਕਦਾ।

ਸੀਸੀਆਈ ਨੇ ਕਿਹਾ ਕਿ ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਡਿਜ਼ੀਟਲ ਕੰਪਨੀ ਸਾਰੇ ਹਿੱਸੇਦਾਰਾਂ ਵਿਚਕਾਰ ਆਮਦਨ ਦੀ ਨਿਰਪੱਖ ਵੰਡ ਨੂੰ ਨਿਰਧਾਰਤ ਕਰਨ ਦੀ ਪ੍ਰਤੀਯੋਗੀ ਪ੍ਰਕਿਰਿਆ ਨੂੰ ਨੁਕਸਾਨ ਪਹੁੰਚਾਉਣ ਲਈ ਆਪਣੀ ਮਜ਼ਬੂਤ ਸਥਿਤੀ ਦੀ ਦੁਰਵਰਤੋਂ ਨਾ ਕਰੇ। ਕਮਿਸ਼ਨ ਨੇ ਹੁਕਮ ’ਚ ਕਿਹਾ ਕਿ ਉਸ ਦਾ ਵਿਚਾਰ ਹੈ ਕਿ ਗੂਗਲ ਨੇ ਮੁਕਾਬਲਾ ਐਕਟ, 2002 ਦੇ ਸੈਕਸ਼ਨ 4 ਦੀ ਉਲੰਘਣਾ ਕੀਤੀ ਹੈ, ਜੋ ਬਾਜ਼ਾਰ ’ਚ ਮਜ਼ਬੂਤ ਸਥਿਤੀ ਦੀ ਦੁਰਵਰਤੋਂ ਨਾਲ ਸਬੰਧਿਤ ਹੈ। ਇਹ ਹੁਕਮ ਡਿਜ਼ੀਟਲ ਨਿਊਜ਼ ਪਬਲੀਸ਼ਰਜ਼ ਐਸੋਸੀਏਸ਼ਨ ਵੱਲੋਂਂ ਦਾਇਰ ਸ਼ਿਕਾਇਤ ’ਤੇ ਆਇਆ ਹੈ।

ਇਸ ’ਚ ਅਲਫਾਬੇਟ ਇੰਕ., ਗੂਗਲ ਐੱਲਐੱਲਸੀ, ਗੂਗਲ ਇੰਡੀਆ ਪ੍ਰਾਈਵੇਟ ਲਿਮਟਿਡ ਤੇ ਗੂਗਲ ਆਇਰਲੈਂਡ ਲਿਮਟਿਡ ਦੇ ਖ਼ਿਲਾਫ਼ ਸ਼ਿਕਾਇਤ ਕੀਤੀ ਗਈ ਸੀ। ਐਸੋਸੀਏਸ਼ਨ ਨੇ ਕਿਹਾ ਕਿ ਨਿਊਜ਼ ਵੈੱਬਸਾਈਟਾਂ ’ਤੇ ਜ਼ਿਆਦਾਤਰ ਟਰੈਫਿਕ ਆਨਲਾਈਨ ਖੋਜ ਇੰਜਣਾਂ ਤੋਂ ਆਉਂਦਾ ਹੈ। ਗੂਗਲ ਸਾਰੇ ਖੋਜ ਇੰਜਣਾਂ ’ਚੋਂ ਸਭ ਤੋਂ ਪ੍ਰਮੁੱਖ ਖੋਜ ਇੰਜਣ ਹੈ। ਇਹ ਨਿਊਜ਼ ਪ੍ਰਕਾਸ਼ਕਾਂ ਤੇ ਨਿਊਜ਼ ਰੀਡਰਾਂ ਵਿਚਕਾਰ ਬਿਹਤਰ ਤਾਲਮੇਲ ਬਣਾਉਣ ਲਈ ਕੰਮ ਕਰਦਾ ਹੈ।

Leave a Reply

Your email address will not be published.