Bigg Boss 15 : ਅਦਾਕਾਰਾ ਸ਼ਮਿਤਾ ਸ਼ੈੱਟੀ ਨਾਲ ਭਿੜੀ ਦਿਵਿਆ ਅਗਰਵਾਲ, ਸਲਮਾਨ ਖਾਨ ਨੂੰ ਆਇਆ ਗੁੱਸਾ

Home » Blog » Bigg Boss 15 : ਅਦਾਕਾਰਾ ਸ਼ਮਿਤਾ ਸ਼ੈੱਟੀ ਨਾਲ ਭਿੜੀ ਦਿਵਿਆ ਅਗਰਵਾਲ, ਸਲਮਾਨ ਖਾਨ ਨੂੰ ਆਇਆ ਗੁੱਸਾ
Bigg Boss 15 : ਅਦਾਕਾਰਾ ਸ਼ਮਿਤਾ ਸ਼ੈੱਟੀ ਨਾਲ ਭਿੜੀ ਦਿਵਿਆ ਅਗਰਵਾਲ, ਸਲਮਾਨ ਖਾਨ ਨੂੰ ਆਇਆ ਗੁੱਸਾ

ਛੋਟੇ ਪਰਦੇ ਦੇ ਰਿਅਲਿਟੀ ਸ਼ੋਅ ਬਿੱਗ ਬੌਸ 15 ’ਚ ਵੀਕੈਂਡ ਕਾ ਵਾਰ ਐਪੀਸੋਡ ਕਾਫੀ ਖਾਸ ਹੁੰਦਾ ਹੈ।

ਸ਼ੋਅ ਦੇ ਹੋਸਟ ਸਲਮਾਨ ਖਾਨ ਸਾਰੇ ਕੰਟੈਸਟੈਂਟਸ ਦੇ ਨਾਲ ਜੰਮ ਕੇ ਮਸਤੀ ਕਰਦੇ ਹਨ ਅਤੇ ਉਨ੍ਹਾਂ ਦੀ ਕਲਾਸ ਵੀ ਲਗਾਉਂਦੇ ਹਨ। ਇਸ ਵਾਰ ਵੀਕੈਂਡ ਕਾ ਵਾਰ ਕਾਫੀ ਖ਼ਾਸ ਹੋਣ ਵਾਲਾ ਹੈ। ਸਲਮਾਨ ਖਾਨ ਦੇ ਇਸ ਸ਼ੋਅ ’ਚ ਕੁਝ ਟੀਵੀ ਸਿਤਾਰੇ ਹਿੱਸਾ ਲੈਣਗੇ ਅਤੇ ਉਹ ਬਿੱਗ ਬੌਸ 15 ਦੇ ਘਰ ’ਚ ਮੌਜੂਦ ਕੰਟੈਸਟੈਂਟਸ ਦਾ ਰਿਅਲਿਟੀ ਚੈੱਕ ਕਰਨਗੇ।ਵੀਕੈਂਡ ਕਾ ਵਾਰ ਐਪੀਸੋਡ ’ਚ ਬਿੱਗ ਬੌਸ ਓਟੀਟੀ ਦੀ ਜੇਤੂ ਦਿਵਿਆ ਅਗਰਵਾਲ ਵੀ ਨਜ਼ਰ ਆਵੇਗੀ। ਸ਼ੋਅ ’ਚ ਉਸਦੇ ਅਤੇ ਸ਼ਮਿਤਾ ਸ਼ੈੱਟੀ ਵਿਚਕਾਰ ਜ਼ੁਬਾਨੀ ਜੰਗ ਵੀ ਦੇਖਣ ਨੂੰ ਮਿਲੇਗੀ। ਬਿੱਗ ਬੌਸ ਓਟੀਟੀ ’ਚ ਦਿਵਿਆ ਅਗਰਵਾਲ ਅਤੇ ਸ਼ਮਿਤਾ ਸ਼ੈੱਟੀ ਕੰਟੈਸਟੈਂਟ ਦੇ ਤੌਰ ’ਤੇ ਨਜ਼ਰ ਆਈ ਸੀ। ਅਜਿਹੇ ’ਚ ਬਿੱਗ ਬੌਸ 15 ਦੇ ਘਰ ’ਚ ਦੋਵਾਂ ਵਿਚਕਾਰ ਕਾਫੀ ਝਗਡ਼ਾ ਹੋਇਆ ਹੈ।

ਦਿਵਿਆ ਅਗਰਵਾਲ ਨੇ ਸ਼ੋਅ ’ਚ ਪਹੁੰਚ ਕੇ ਸ਼ਮਿਤਾ ਸ਼ੈੱਟੀ ਨੂੰ ਕਿਹਾ, ‘ਇਹੀ ਐਟੀਟਿਊਡ ਰਿਹਾ, ਤਾਂ ਅਗਲੇ ਚਾਰ ਸੀਜ਼ਨ ਆਵੇਗੀ ਤਾਂ ਵੀ ਜਿੱਤ ਨਹੀਂ ਸਕੇਗੀ।’ਉਥੇ ਹੀ ਸ਼ਮਿਤਾ ਸ਼ੈੱਟੀ ਨੇ ਦਿਵਿਆ ਅਗਰਵਾਲ ਦੀ ਗੱਲ ਦਾ ਜਵਾਬ ਦਿੰਦੇ ਹੋਏ ਕਿਹਾ, ਮੈਨੂੰ ਤੇਰੀ ਆਗਿਆ ਦੀ ਲੋਡ਼ ਨਹੀਂ। ਤੈਨੂੰ ਤਾਂ ਪੁੱਛਣਾ ਵੀ ਨਹੀਂ ਸੀ ਇਥੇ ਆਉਣ ਲਈ।’ ਇਸ ’ਤੇ ਦਿਵਿਆ ਅਗਰਵਾਲ ਕਹਿੰਦੀ ਹੈ, ਮੈਂ ਆਉਣਾ ਵੀ ਨਹੀਂ ਸੀ ਬੇਟਾ ਘਰ ’ਚ।’ ਇਸਤੋਂ ਇਲਾਵਾ ਦਿਵਿਆ ਅਗਰਵਾਲ ਅਤੇ ਸ਼ਮਿਤਾ ਸ਼ੈੱਟੀ ਵਿਚਕਾਰ ਹੋਰ ਵੀ ਚੀਜ਼ਾਂ ਨੂੰ ਲੈ ਕੇ ਝਗਡ਼ਾ ਦੇਖਣ ਨੂੰ ਮਿਲਿਆ। ਗੱਲ ਕਰੀਏ ਬਿੱਗ ਬੌਸ 15 ਦੀ ਤਾਂ ਵੀਕੈਂਡ ਕਾ ਵਾਰ ’ਚ ਸਲਮਾਨ ਖਾਨ ਨੂੰ ਇੰਨਾ ਗੁੱਸਾ ਆਇਆ ਕਿ ਉਨ੍ਹਾਂ ਨੇ ਇਸ ਕੰਟੈਸਟੈਂਟ ਨੂੰ ਘਰ ’ਚ ਐਂਟਰ ਹੋ ਕੇ ਕੁੱਟਣ ਦੀ ਧਮਕੀ ਵੀ ਦੇ ਦਿੱਤੀ।

Leave a Reply

Your email address will not be published.