ਦੇਹਰਾਦੂਨ/ਨੈਨੀਤਾਲ, 19 ਅਕਤੂਬਰ (ਏਜੰਸੀਆਂ)-ਉੱਤਰਾਖੰਡ ਦੇ ਵੱਖ-ਵੱਖ ਇਲਾਕਿਆਂ ਖ਼ਾਸ ਕਰਕੇ ਕੁਮਾਊਾ ਖ਼ੇਤਰ ‘ਚ ਹੋਈ ਭਾਰੀ ਬਾਰਿਸ਼ ਤੇ ਕੁਝ ਇਲਾਕਿਆਂ ‘ਚ ਬੱਦਲ ਫਟਣ ਕਾਰਨ ਇਥੇ 42 ਹੋਰ ਲੋਕਾਂ ਦੀ ਮੌਤ ਹੋ ਗਈ ਹੈ, ਜਦੋਂਕਿ ਸੋਮਵਾਰ ਨੂੰ ਹੋਈਆਂ 5 ਮੌਤਾਂ ਨਾਲ ਮ੍ਤਿਕਾਂ ਦਾ ਕੁੱਲ ਅੰਕੜਾ 47 ਹੋ ਗਿਆ ਹੈ ।
ਦੂਜੇ ਪਾਸੇ ਕਈ ਘਰਾਂ ਦੇ ਹੜ੍ਹ ਜਾਣ ਕਾਰਨ ਕਈ ਲੋਕਾਂ ਦੇ ਮਲਬੇ ‘ਚ ਫਸੇ ਹੋਣ ਦੀ ਖ਼ਬਰ ਹੈ । ਇਕੱਲੇ ਨੈਨੀਤਾਲ ‘ਚ ਹੀ 28 ਲੋਕਾਂ ਦੀ ਮੌਤ ਹੋਈ ਹੈ, ਜਦਕਿ ਅਲਮੋਰਾ ਅਤੇ ਚੰਪਾਵਤ ‘ਚ 6-6 ਜਦੋਂਕਿ ਪਿਥੋਰਾਗੜ੍ਹ ਤੇ ਊਧਮ ਸਿੰਘ ਨਗਰ ਜ਼ਿਿਲ੍ਹਆਂ ‘ਚ 1-1 ਵਿਅਕਤੀ ਦੀ ਮੌਤ ਹੋਈ ਹੈ । ਲੋਕਪਿ੍ਯ ਸੈਰ ਸਪਾਟਾ ਸਥਾਨ ਨੈਨੀਤਾਲ ਦਾ ਬਾਕੀ ਸੂਬੇ ਨਾਲੋਂ ਸੰਪਰਕ ਲਗਾਤਾਰ ਦੂਸਰੇ ਦਿਨ ਟੁੱਟਿਆ ਰਿਹਾ, ਕਿਉਂਕਿ ਇਸ ਨੂੰ ਸੂਬੇ ਨਾਲ ਜੋੜਨ ਵਾਲੀਆਂ ਤਿੰਨ ਸੜਕਾਂ ਜ਼ਮੀਨ ਖਿਸਕਣ ਕਾਰਨ ਬੰਦ ਹੋ ਗਈਆਂ । ਨੈਨੀਤਾਲ ‘ਚ ਮਾਲ ਰੋਡ ਤੇ ਨੈਨੀ ਝੀਲ ਦੇ ਕੰਢੇ ਸਥਿਤ ਨੈਨਾ ਦੇਵੀ ਮੰਦਰ ‘ਚ ਹੜ੍ਹ ਦਾ ਪਾਣੀ ਭਰ ਗਿਆ ਹੈ । ਜ਼ਮੀਨ ਖਿਸਕਣ ਨਾਲ ਇਕ ਹੋਸਟਲ ਦੀ ਇਮਾਰਤ ਨੁਕਸਾਨੀ ਗਈ । ਰਾਮਨਗਰ-ਰਾਨੀਖੇਤ ਰੂਟ ‘ਤੇ ਲੈਮਨ ਟ੍ਰੀ ਰਿਸੋਰਟ ‘ਚ ਕੋਸੀ ਦਰਿਆ ਦਾ ਪਾਣੀ ਵੜ ਜਾਣ ਕਾਰਨ ਇਥੇ ਲਗਪਗ 100 ਲੋਕ ਫਸੇ ਹੋਏ ਹਨ ।
ਜ਼ਿਲ੍ਹਾ ਪ੍ਰਸ਼ਾਸਨ ਇਥੇ ਫਸੇ ਸੈਲਾਨੀਆਂ ਨੂੰ ਕੱਢਣ ਲਈ ਪੂਰੀ ਕੋਸ਼ਿਸ਼ ਕਰ ਰਿਹਾ ਹੈ । ਡੀ[ਜੀ[ਪੀ[ ਅਸ਼ੋਕ ਕੁਮਾਰ ਨੇ ਦੱਸਿਆ ਕਿ ਨੈਨੀਤਾਲ ਦੇ ਕਾਠਗੋਦਾਮ ਤੇ ਲਾਲਕੂਆਂ ਅਤੇ ਊਧਮ ਸਿੰਘ ਨਗਰ ਦੇ ਰੁਦਰਪਰ ‘ਚ ਸੜਕਾਂ, ਪੁਲ ਤੇ ਰੇਲਵੇ ਪਟੜੀਆਂ ਨੁਕਸਾਨੀਆਂ ਗਈਆਂ ਹਨ । ਉਨ੍ਹਾਂ ਕਿਹਾ ਕਿ ਨੁਕਸਾਨੀਆਂ ਰੇਲ ਪਟੜੀਆਂ ਨੂੰ ਠੀਕ ਕਰਨ ਲਈ ਚਾਰ ਤੋਂ ਪੰਜ ਦਿਨ ਦਾ ਸਮਾਂ ਲੱਗੇਗਾ । ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਦੇਹਰਾਦੂਨ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਮ੍ਤਿਕਾਂ ਦੇ ਪਰਿਵਾਰਿਕ ਮੈਂਬਰਾਂ ਨੂੰ 4-4 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ । ਮੁੱਖ ਮੰਤਰੀ ਨੇ ਬਾਰਿਸ਼ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਹਵਾਈ ਸਰਵੇਖਣ ਕੀਤਾ । ਉਨ੍ਹਾਂ ਸਾਰੇ ਜ਼ਿਲ੍ਹਾ ਮੈਜਿਸਟ੍ਰੇਟਾਂ ਨੂੰ ਕਿਸਾਨਾਂ ਨੂੰ ਹੋਏ ਨੁਕਸਾਨ ਦਾ ਮੁਲਾਂਕਣ ਕਰਨ ਅਤੇ ਜਲਦ ਤੋਂ ਜਲਦ ਇਕ ਰਿਪੋਰਟ ਭੇਜਣ ਦਾ ਨਿਰਦੇਸ਼ ਦਿੱਤਾ ।
ਧਾਮੀ ਨੇ ਕਿਹਾ ਕਿ ਭਾਰਤੀ ਹਵਾਈ ਸੈਨਾ ਦੇ ਤਿੰਨ ਹੈਲੀਕਾਪਟਰ ਰਾਹਤ ਤੇ ਬਚਾਅ ਕਾਰਜਾਂ ‘ਚ ਸਹਾਇਤਾ ਕਰ ਰਹੇ ਹਨ, ਦੋ ਹੈਲੀਕਾਪਟਰਾਂ ਨੂੰ ਨੈਨੀਤਾਲ ਜ਼ਿਲ੍ਹੇ ‘ਚ ਲਗਾਇਆ ਗਿਆ ਹੈ, ਜਦਕਿ ਇਕ ਹੈਲੀਕਾਪਟਰ ਨੂੰ ਗੜਵਾਲ ਇਲਾਕੇ ‘ਚ ਤਾਇਨਾਤ ਕੀਤਾ ਗਿਆ ਹੈ । ਮੁੱਖ ਮੰਤਰੀ ਨੇ ਲੋਕਾਂ ਨੂੰ ਨਾ ਘਬਰਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸੁਰੱਖਿਅਤ ਕੱਢਣ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ । ਉਨ੍ਹਾਂ ਚਾਰਧਾਮ ਯਾਤਰਾ ਦੇ ਸ਼ਰਧਾਲੂਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਜਿਥੇ ਹਨ ਉਥੇ ਹੀ ਠਹਿਰੇ ਰਹਿਣ ਅਤੇ ਮੌਸਮ ਸੁਧਰਨ ਤੱਕ ਆਪਣੀ ਯਾਤਰਾ ਸ਼ੁਰੂ ਨਾ ਕਰਨ । ਉਨ੍ਹਾਂ ਚਮੌਲੀ ਤੇ ਰੁਦਰਪ੍ਰਯਾਗ ਜ਼ਿਿਲ੍ਹਆਂ ਦੇ ਜ਼ਿਲ੍ਹਾ ਮੈਜਿਸਟ੍ਰੇਟਾਂ ਨੂੰ ਚਾਰਧਾਮ ਯਾਤਰਾ ਰੂਟ ‘ਤੇ ਫਸੇ ਸ਼ਰਧਾਲੂਆਂ ਦੀ ਵਿਸ਼ੇਸ਼ ਨਿਗਰਾਨੀ ਰੱਖਣ ਨੂੰ ਕਿਹਾ । ਧਾਮੀ ਨੇ ਕਿਹਾ ਕਿ ਬਾਰਿਸ਼ ਨਾਲ ਹੋਏ ਨੁਕਸਾਨ ਬਾਰੇ ਮੁਲਾਂਕਣ ਕੀਤੀ ਜਾ ਰਿਹਾ ਹੈ ।
ਉਨ੍ਹਾਂ ਮੰਨਿਆ ਕਿ ਇਸ ਬਾਰਿਸ਼ ਨਾਲ ਕਿਸਾਨਾਂ ਨੂੰ ਕਾਫੀ ਨੁਕਸਾਨ ਪੁੱਜਾ ਹੈ । ਸੂਬੇ ਦੇ ਜ਼ਿਆਦਾਤਾਰ ਦਰਿਆਵਾਂ ‘ਚ ਪਾਣੀ ਦਾ ਪੱਧਰ ਕਾਫੀ ਵਧ ਗਿਆ ਹੈ । ਹਰਿਦੁਆਰ ‘ਚ ਗੰਗਾ ਦੇ ਪਾਣੀ ਦਾ ਪੱਧਰ 293[90 ਮੀਟਰ ਤੱਕ ਪੁੱਜ ਗਿਆ, ਜੋ ਖ਼ਤਰੇ ਦੇ ਨਿਸ਼ਾਨ 294 ਮੀਟਰ ਤੋਂ ਇਕ ਨਿਸ਼ਾਨ ਹੇਠਾ ਹੈ । ਪਿਥੌਰਾਗੜ੍ਹ ‘ਚ ਕਾਲੀ ਤੇ ਸਰਯੂ ਨਦੀਆਂ ਖ਼ਤਰੇ ਦੇ ਨਿਸ਼ਾਨ ‘ਤੇ ਪਹੁੰਚ ਗਈਆਂ ਹਨ, ਜਦਕਿ ਗੌਰੀ ਨਦੀ ਖ਼ਤਰੇ ਦੇ ਨਿਸ਼ਾਨ ਦੇ ਨੇੜੇ ਵਗ ਰਹੀ ਹੈ । ਮੌਸਮ ਵਿਭਾਗ ਮੁਤਾਬਿਕ ਨੈਨੀਤਾਲ ‘ਚ 90 ਐਮ[ਐਮ[ ਹਲਦਵਾਨੀ ‘ਚ 128 ਐਮ[ਐਮ[, ਅਲਮੋਰਾ ‘ਚ 216[6 ਐਮ[ਐਮ[ ਤੇ ਜਾਗੇਸ਼ਵਰ ‘ਚ 176 ਐਮ[ਐਮ[ ਬਾਰਿਸ਼ ਹੋਈ । ਪ੍ਰਸ਼ਾਸਨ ਵਲੋਂ ਕੋਸੀ ਬੈਰਾਜ ਤੇ ਨਾਨਕ ਸਾਗਰ ਡੈਮ ਦੇ ਸਾਰੇ ਗੇਟ ਖੋਲ੍ਹ ਦਿੱਤੇ ਗਏ ਹਨ । ਹਾਲਾਂਕਿ ਮੌਸਮ ਵਿਭਾਗ ਨੇ ਕੱਲ੍ਹ ਤੋਂ ਮੌਸਮ ‘ਚ ਸੁਧਾਰ ਹੋਣ ਦਾ ਅਨੁਮਾਨ ਲਗਾਇਆ ਹੈ ।
ਪ੍ਰਧਾਨ ਮੰਤਰੀ ਮੋਦੀ ਵਲੋਂ ਮੁੱਖ ਮੰਤਰੀ ਧਾਮੀ ਨਾਲ ਗੱਲਬਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨਾਲ ਫੋਨ ‘ਤੇ ਗੱਲਬਾਤ ਕਰਕੇ ਸੂਬੇ ਦੀ ਸਥਿਤੀ ਦਾ ਜਾਇਜ਼ਾ ਲਿਆ । ਮੁੱਖ ਮੰਤਰੀ ਨੇ ਮੋਦੀ ਨੂੰ ਸਥਿਤੀ ਬਾਰੇ ਦੱਸਦਿਆਂ ਕਿਹਾ ਕਿ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ । ਮੋਦੀ ਨੇ ਧਾਮੀ ਨੂੰ ਸਥਿਤੀ ਨਾਲ ਨਜਿੱਠਣ ਲਈ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ । ਮੋਦੀ ਨੇ ਉੱਤਰਾਖੰਡ ਨਾਲ ਸੰਬੰਧ ਰੱਖਣ ਵਾਲੇ ਕੇਂਦਰੀ ਮੰਤਰੀ ਅਜੇ ਭੱਟ ਨਾਲ ਵੀ ਗੱਲਬਾਤ ਕੀਤੀ ।