ਨਵੀਂ ਦਿੱਲੀ : ਮਾਈਕ੍ਰੋ ਬਲੌਗਿੰਗ ਸਾਈਟ ਟਵਿਟਰ ਦੇ ਮਾਲਕ ਐਲੋਨ ਮਸਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਟਵਿੱਟਰ ‘ਤੇ ਫਾਲੋ ਕਰਨਾ ਸ਼ੁਰੂ ਕਰ ਦਿੱਤਾ ਹੈ। ਮਸਕ ਨੇ ਆਪਣੇ ਟਵਿੱਟਰ ਅਕਾਊਂਟ’ਤੇ ਪੀਐਮ ਮੋਦੀ ਨੂੰ ਫਾਲੋ ਕਰਕੇ ਲੋਕਾਂ ਨੂੰ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਮਸਕ ਦੇ ਟਵਿਟਰ ‘ਤੇ ਪੀਐਮ ਮੋਦੀ ਨੂੰ ਫਾਲੋ ਕਰਨ ਤੋਂ ਬਾਅਦ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਤੁਹਾਨੂੰ ਦੱਸ ਦੇਈਏ ਕਿ 87 ਮਿਲੀਅਨ ਤੋਂ ਵੱਧ ਫਾਲੋਅਰਜ਼ ਦੇ ਨਾਲ, ਪੀਐਮ ਮੋਦੀ ਟਵਿੱਟਰ ‘ਤੇ ਸਭ ਤੋਂ ਵੱਧ ਫਾਲੋ ਕੀਤੇ ਜਾਣ ਵਾਲੇ ਨੇਤਾਵਾਂ ਵਿੱਚੋਂ ਇੱਕ ਹਨ। ਐਲੋਨ ਮਸਕ ਨੇ ਹਾਲ ਹੀ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਟਵਿਟਰ ‘ਤੇ ਫਾਲੋ ਕਰਨਾ ਸ਼ੁਰੂ ਕਰ ਦਿੱਤਾ ਹੈ। ਐਲੋਨ ਮਸਕ ਦੇ ਖਾਤੇ ‘ਤੇ ਨਜ਼ਰ ਰੱਖਣ ਵਾਲੇ ਵੈਰੀਫਾਈਡ ਐਲੋਨ ਅਲਰਟ ਟਵਿੱਟਰ ਅਕਾਊਂਟ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਦੱਸ ਦੇਈਏ ਕਿ ਟਵਿਟਰ ‘ਤੇ ਪੀਐਮ ਮੋਦੀ ਨੂੰ 87.7 ਮਿਲੀਅਨ ਤੋਂ ਵੱਧ ਲੋਕ ਫਾਲੋ ਕਰਦੇ ਹਨ। ਹੁਣ ਇਸ ਸੂਚੀ ਵਿੱਚ ਐਲੋਨ ਮਸਕ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ। ਜਦੋਂ ਕਿ ਟੇਸਲਾ ਅਤੇ ਟਵਿੱਟਰ ਦੇ ਸੀਈਓ ਐਲੋਨ ਮਸਕ ਸਿਰਫ 195 ਲੋਕਾਂ ਨੂੰ ਫਾਲੋ ਕਰਦੇ ਹਨ।