ਨਵੀਂ ਦਿੱਲੀ: ਲਖਨਊ ਤੋਂ ਕੋਲਕਾਤਾ ਜਾ ਰਹੀ ਏਆਈਐੱਕਸ ਕੁਨੈਕਟ ਦੀ ਉਡਾਣ ਅੱਜ ਇੱਕ ਪੰਛੀ ਨਾਲ ਟਕਰਾਉਣ ਮਗਰੋਂ ਰੱਦ ਕਰਨੀ ਪਈ, ਜਿਸ ਪਿੱਛੋਂ ਜਹਾਜ਼ ਵਾਪਸ ਖਾੜੀ ਵਿੱਚ ਉਤਾਰਿਆ ਗਿਆ। ਏਆਈਐਕਸ ਕੁਨੈਕਟ ਪਹਿਲਾਂ ਏਅਰਏਸ਼ੀਆ ਇੰਡੀਆ ਵਜੋਂ ਜਾਣਿਆ ਜਾਂਦਾ ਸੀ। ਏਅਰਲਾਈਨ ਨੇ ਇਕ ਬਿਆਨ ‘ਚ ਕਿਹਾ ਕਿ ਜਹਾਜ਼ ਨੂੰ ਜਾਂਚ ਲਈ ਜ਼ਮੀਨ ‘ਤੇ ਉਤਾਰਿਆ ਗਿਆ। ਜਹਾਜ਼ ‘ਚ 147 ਯਾਤਰੀ ਸਵਾਰ ਸਨ। ਏਆਈਐਕਸ ਕੁਨੈਕਟ ਨੇ ਕਿਹਾ, ”ਲਖਨਊ ਤੋਂ ਕੋਲਕਾਤਾ ਜਾਣ ਵਾਲੀ ਫਲਾਈਟ ਆਈ5-319 ਉਡਾਣ ਭਰਨ ਦੌਰਾਨ ਇੱਕ ਪੰਛੀ ਨਾਲ ਟਕਰਾ ਗਈ। ਇਸ ਮਗਰੋਂ ਜਹਾਜ਼ ਵਾਪਸ ਖਾੜੀ ‘ਚ ਉਤਾਰਿਆ ਗਿਆ। ਜਹਾਜ਼ ਦੀ ਜਾਂਚ ਕੀਤੀ ਜਾ ਰਹੀ ਹੈ।” -ਪੀਟੀਆਈ