ਮੁੰਬਈ : ਕੁਝ ਦਿਨ ਪਹਿਲਾਂ ਹੋਈ ਜੀਐਸਟੀ ਕੌਂਸਲ ਦੀ ਬੈਠਕ ‘ਚ ਕਈ ਚੀਜ਼ਾਂ ‘ਤੇ ਜੀਐਸਟੀ ਟੈਕਸ ਦਰਾਂ ਨੂੰ ਘਟਾ ਕੇ 5 ਫ਼ੀਸਦੀ ਕਰਨ ਜਾਂ ਖ਼ਤਮ ਕਰਨ ਦੀ ਸਿਫ਼ੀਰਿਸ਼ ਕੀਤੀ ਗਈ ਹੈ।
ਇਸ ਮੀਟਿੰਗ ਦੀ ਖ਼ਾਸ ਗੱਲ ਇਹ ਰਹੀ ਕਿ ਇਹ ਚੀਜ਼ਾਂ ਐਸਯੂਵੀ ਕਾਰਾਂ ਲਈ ਵੀ ਵਿਚਾਰੀਆਂ ਗਈਆਂ ਹਨ। ਫਿਲਹਾਲ ਐਸਯੂਵੀਕਾਰਾਂ ‘ਤੇ 20 ਤੋਂ 22 ਫ਼ੀਸਦੀ ਟੈਕਸ ਲਗਾਇਆ ਜਾਂਦਾ ਹੈ।
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਐਸਯੂਵੀਕਾਰਾਂ ਦੀ ਨਵੀਂ ਪਰਿਭਾਸ਼ਾ ਦਿੱਤੀ ਹੈ। ਇਹ ਪਰਿਭਾਸ਼ਾ ਦੇਸ਼ ਦੇ ਸਾਰੇ ਸੂਬਿਆਂ ਲਈ ਇੱਕੋ ਜਿਹੀ ਹੈ।
ਇਸ ਦੇ ਤਹਿਤ ਦੇਸ਼ ‘ਚ ਉਪਲੱਬਧ ਕਈ ਕਾਰਾਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ, ਜਿਸ ਕਾਰਨ ਉਨ੍ਹਾਂ ‘ਤੇ ਲੱਗਣ ਵਾਲਾ ਟੈਕਸ ਘੱਟ ਕੀਤਾ ਜਾ ਸਕਦਾ ਹੈ।
ਜੀਐਸਟੀ ਕੌਂਸਲ ਦੇ ਅਨੁਸਾਰ 1500 ਸੀਸੀ ਦੀ ਇੰਜਣ ਸਮਰੱਥਾ, 170ਐਮਐਮ ਤੋਂ ਵੱਧ ਦੀ ਗਰਾਊਂਡ ਕਲੀਅਰੈਂਸ ਅਤੇ 4,000 ਐਮਐਮ ਦੀ ਲੰਬਾਈ ਵਾਲੀਆਂ ਕਾਰਾਂ ਨੂੰ ਐਸਯੂਵੀ ਦੇ ਰੂਪ ‘ਚ ਕਲਾਸੀਫਾਈਡ ਕੀਤਾ ਜਾਵੇਗਾ।
ਇਨ੍ਹਾਂ ਕਾਰਾਂ ‘ਤੇ ਲਗਭਗ 50% ਟੈਕਸ ਲੱਗੇਗਾ, ਜਿਸ ‘ਚ ਵੈਟ, ਰੋਡ ਟੈਕਸ, ਮੋਟਰ ਵਾਹਨ, ਐਕਸਾਈਜ਼ ਡਿਊਟੀ ਅਤੇ 20-22% ਜੀਐਸਟੀ ਸ਼ਾਮਲ ਹੈ। ਇਸ ਕਾਰਨ ਛੋਟੀ ਜਾਂ ਕੰਪੈਕਟ ਐਸਯੂਵੀ ਦੀ ਕੀਮਤ ਘੱਟ ਹੋ ਸਕਦੀ ਹੈ।
ਇਸ ਨਵੀਂ ਪਰਿਭਾਸ਼ਾ ਦੇ ਤਹਿਤ ਮਾਰੂਤੀ ਬ੍ਰੇਜ਼ਾ, ਮਹਿੰਦਰਾ ਐਕਯੂਵੀ 300, ਕੀਆ ਸੋਨੇਟ, ਟਾਟਾ ਨੈਕਸਨ, ਹੁੰਡਈ ਵੈਨਿਊ ਵਰਗੀਆਂ ਕਾਰਾਂ ਲਈ ਜੀਐਸਟੀ ਡਿਊਟੀ 22% ਤੋਂ ਘਟ ਕੇ 5% ਹੋ ਸਕਦੀ ਹੈ।
ਫਿਲਹਾਲ ਮਾਰੂਤੀ ਬ੍ਰੇਜ਼ਾ ਅਤੇ ਹੁੰਡਈ ਵੈਨਿਊ ‘ਚ ਇੰਜਨ, ਲੰਬਾਈ ਅਤੇ ਗਰਾਊਂਡ ਕਲੀਅਰੈਂਸ ਲੜੀਵਾਰ 1462ਸੀਸੀ, 3,995ਐਮਐਮ ਅਤੇ 200ਐਮਐਮ ਅਤੇ 998ਸੀਸੀ -1493ਸੀਸੀ, 3995ਐਮਐਮ ਅਤੇ 190-195ਐਮਐਮ ਦਾ ਇੰਜਣ, ਲੰਬਾਈ ਅਤੇ ਗਰਾਊਂਡ ਕਲੀਅਰੈਂਸ ਪ੍ਰਾਪਤ ਕਰਦੇ ਹਨ। ਇਸ ਦੇ ਨਾਲ ਸੋਨੇਟ ‘ਚ ਵੀ ਅਜਿਹੇ ਹੀ ਡਾਈਮੈਂਸ਼ਨ ਮਿਲਦੇ ਹਨ।
ਟਾਟਾ ਨੈਕਸਨ ਨੂੰ 1199 ਸੀਸੀ ਤੋਂ 1497 ਸੀਸੀ ਇੰਜਣ, ਲੰਬਾਈ 3,993ਐਮਐਮ ਅਤੇ ਗਰਾਊਂਡ ਕਲੀਅਰੈਂਸ 209 ਐਮਐਮ ਮਿਲਦਾ ਹੈ, ਜਦਕਿ ਮਹਿੰਦਰਾ ਐਕਸਯੂਵੀ 300 ਨੂੰ 1199 ਤੋਂ 1497ਐਮਐਮ ਇੰਜਣ, 3995 ਲੰਬਾਈ ਅਤੇ 180ਐਮਐਮ ਗਰਾਊਂਡ ਕਲੀਅਰੈਂਸ ਮਿਲਦਾ ਹੈ।