ਵਾਸ਼ਿੰਗਟਨ,: ਯੂਕਰੇਨ ‘ਤੇ ਰੂਸ ਦੇ ਹਮਲੇ ਤੋਂ ਬਾਅਦ ਅਮਰੀਕਾ ਨੇ ਕਈ ਪਾਬੰਦੀਆਂ ਲਗਾ ਦਿੱਤੀਆਂ ਹਨ।
ਪਰ ਇਸ ਦੌਰਾਨ ਪੁਲਾੜ ਤੋਂ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਨਾਸਾ ਦੇ ਪੁਲਾੜ ਯਾਤਰੀ ਤੇ ਰੂਸੀ ਪੁਲਾੜ ਯਾਤਰੀ ਇੱਕ ਦੂਜੇ ਨੂੰ ਗਲੇ ਲਗਾਉਂਦੇ ਹੋਏ ਨਜ਼ਰ ਆ ਰਹੇ ਹਨ। ਦਰਅਸਲ, ਨਾਸਾ ਦੇ ਪੁਲਾੜ ਯਾਤਰੀ ਮਾਰਕ ਵੈਂਡੇ 355 ਦਿਨ ਪੁਲਾੜ ਵਿਚ ਰਹਿਣ ਤੋਂ ਬਾਅਦ ਧਰਤੀ ‘ਤੇ ਵਾਪਸ ਆ ਰਹੇ ਹਨ। ਨਾਸਾ ਦਾ ਕਹਿਣਾ ਹੈ ਕਿ ਯੂਕਰੇਨ ‘ਚ ਯੁੱਧ ਤਣਾਅ ਆਈਐਸਐਸ ਦੇ ਕਾਰਜਾਂ ਨੂੰ ਪ੍ਰਭਾਵਤ ਨਹੀਂ ਕਰ ਰਿਹਾ ਹੈ। ਪੁਲਾੜ ਯਾਤਰੀ ਮਾਰਕ ਵੈਂਡੇ ਹੇ ਤੋਂ ਇਲਾਵਾ, ਫਲਾਈਟ ਇੰਜੀਨੀਅਰ ਡੁਬਰੋਵ ਤੇ ਸਟੇਸ਼ਨ ਕਮਾਂਡਰ ਐਂਟਨ ਸ਼ਕਾਪਲੇਰੋਵ ਸੋਯੂਜ਼ ਵੀ ਧਰਤੀ ‘ਤੇ ਵਾਪਸ ਆਉਣਗੇ।