7 ਬੈਂਡ ਲੈ ਕੇ ਕੈਨੇਡਾ ਆਇਆ, ਗੈਰ ਢੰਗ ਨਾਲ ਅਮਰੀਕਾ ਜਾਉਂਦੇ ਫੜਿਆ ਗਿਆ 

ਅਮਰੀਕਾ : ਕੈਨੇਡਾ ਤੋਂ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ’ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦੇ ਇੱਕ ਨੌਜਵਾਨ ਫੜਿਆ ਗਿਆ। 7 ਬੈਂਡ ਲੈ ਕੇ ਕੈਨੇਡਾ ਆਇਆ ਇਹ ਗੁਜਰਾਤੀ ਵਿਦਿਆਰਥੀ ਅਮਰੀਕਾ ਦੀ ਇੱਕ ਅਦਾਲਤ ’ਚ ਅੰਗਰੇਜੀ ਵਿਚ ਗੱਲ ਨਾ ਕਰ ਸਕਣ ਕਰਕੇ ਕਸੂਤੇ ਘਿਰ ਗਿਆ ਹੈ। ਅਮਰੀਕੀ ਅਦਾਲਤ ਦੇ ਜੱਜ ਸਾਹਮਣੇ ਉਹ ਸਵਾਲਾਂ ਦੇ ਜਵਾਬ ਅੰਗਰੇਜੀ ਵਿਚ ਨਾ ਦੇਣ ਕਾਰਨ ਅਤੇ ਗੱਲਬਾਤ ਲਈ ਹਿੰਦੀ ਇੰਟਰਪਰੇਟਰ ਦੀ ਮਦਦ ਲੈਣ ਤੋਂ ਬਾਅਦ ਅਮਰੀਕੀ ਅਧਿਕਾਰੀਆਂ ਦੀ ਬੇਨਤੀ ’ਤੇ ਇਸ ਮਸਲੇ ਦੀ ਭਾਰਤ ਦੀ ਗੁਜਰਾਤ ਪੁਲਿਸ ਜਾਂਚ ਕਰ ਰਹੀ ਹੈ ਕਿ ਇਹ ਵਿਦਿਆਰਥੀ ਆਈਲੈਟਸ ਵਿਚ ਇੰਨੇ ਬੈਂਡ ਕਿਵੇਂ ਲੈ ਗਏ, ਜਿਨ੍ਹਾਂ ਨੂੰ ਅੰਗਰੇਜ਼ੀ ਦੀ ਬਹੁਤੀ ਸਮਝ ਵੀ ਨਹੀਂ ਹੈ। ਪੁਲਿਸ ਦੇ ਮੁਤਾਬਕ ਇਨ੍ਹਾਂ ਦੇ ਟੈਸਟ ਲੈਣ ਵਾਲੀ ਏਜੰਸੀ ਦੇ ਮਾਲਕਾਂ ਨੂੰ ਵੀ ਅਦਾਲਤ ਵਿਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਦੱਸਣਯੋਗ ਹੈ ਕਿ ਮਾਰਚ ਮਹੀਨੇ ਕੈਨੇਡਾ/ਅਮਰੀਕਾ ਦੀ ਸਰਹੱਦ ਨੇੜੇ ਸੇਂਟ ਰੇਗਿਸ ਨਾਂ ਦੀ ਨਦੀ ਵਿਚ ਇੱਕ ਕਿਸ਼ਤੀ ਵਿਚ ਸਵਾਰ ਹੋ ਕੇ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ’ਚ ਦਾਖਲ ਹੋਣ ਦੇ ਦੋਸ਼ ਵਿਚ ਇਨ੍ਹਾਂ ਗੁਜਰਾਤੀ ਵਿਦਿਆਰਥੀਆਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਸੀ ਅਤੇ ਇਨ੍ਹਾਂ 6 ਨੌਜਵਾਨਾਂ ਦੀ ਉਮਰ 19 ਤੋਂ 21 ਸਾਲ ਦੇ ਕਰੀਬ ਹੈ। 

ਅਮਰੀਕਾ ਦੇ ਫਲੋਰੀਡਾ ਕੀਜ਼ ਦੇ ਤੱਟ ’ਤੇ ਇਕ ਕਿਸ਼ਤੀ ਡੁੱਬ ਗਈ, ਜਿਸ ਵਿਚ ਸਵਾਰ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਲਾਪਤਾ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਸ ਕਿਸ਼ਤੀ ’ਤੇ ਦਰਜਨ ਤੋਂ ਵੱਧ ਪ੍ਰਵਾਸੀ ਸਵਾਰ ਸਨ, ਜੋ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ’ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਯੂ.ਐੱਸ. ਕੋਸਟ ਗਾਰਡ ਨੇ ਸ਼ੁੱਕਰਵਾਰ ਰਾਤ ਨੂੰ ਜਾਰੀ ਇੱਕ ਬਿਆਨ ਵਿਚ ਕਿਹਾ ਕਿ ਕਿਸ਼ਤੀ ਵਿਚ ਕੁੱਲ 15 ਲੋਕ ਸਵਾਰ ਸਨ, ਜਿਨ੍ਹਾਂ ਵਿਚੋਂ 8 ਨੂੰ ਬਚਾ ਲਿਆ ਗਿਆ ਹੈ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਇਹ ਪ੍ਰਵਾਸੀ ਅਸਲ ਵਿਚ ਕਿਸ ਦੇਸ਼ ਦੇ ਸਨ। ਰੀਲੀਜ਼ ਦੇ ਅਨੁਸਾਰ ਸ਼ੂਗਰਲੋਫ ਕੀਜ਼ ਤੋਂ ਲਗਭਗ 23 ਕਿਲੋਮੀਟਰ ਦੱਖਣ ਵਿਚ ਇੱਕ ਕਿਸ਼ਤੀ ਦੇ ਪਲਟਣ ਦੀ ਖ਼ਬਰ ਸ਼ੁੱਕਰਵਾਰ ਸਵੇਰੇ 10 ਵਜੇ ਤੱਟ ਰੱਖਿਅਕ ਨੂੰ ਪਹੁੰਚੀ। ਕੋਸਟ ਗਾਰਡ ਨੇ ਕਿਹਾ ਕਿ ਰਾਇਲ ਕੈਰੇਬੀਅਨ ਕਰੂਜ਼ ਸਮੁੰਦਰੀ ਜਹਾਜ਼ ਮਰੀਨਰ ਆਫ ਦਾ ਸੀਜ਼ ਨੇ ਅੱਠ ਲੋਕਾਂ ਨੂੰ ਡੁੱਬਣ ਤੋਂ ਬਚਾਇਆ। 7ਵੇਂ ਕੋਸਟ ਗਾਰਡ ਡਿਸਟਿ੍ਰਕਟ ਦੇ ਕਮਾਂਡਰ ਰੀਅਰ ਐਡਮਿਰਲ ਬ੍ਰੈਂਡਨ ਮੈਕਫਰਸਨ ਨੇ ਕਿਹਾ, ‘‘ਇਸ ਦਰਦਨਾਕ ਹਾਦਸੇ ’ਚ ਲਾਪਤਾ ਲੋਕਾਂ ਦੀ ਭਾਲ ਜਾਰੀ ਹੈ। ਇਹ ਘਟਨਾ ਸਮੁੰਦਰੀ ਰਸਤੇ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਪ੍ਰਵਾਸੀਆਂ ਨੂੰ ਦਰਪੇਸ਼ ਖ਼ਤਰਿਆਂ ਨੂੰ ਦਰਸਾਉਂਦੀ ਹੈ।

Leave a Reply

Your email address will not be published.