4 ਟਾਇਰਾਂ ਦੇ ਮੁੱਲ ਚ ਖਰੀਦੀ ਜਾ ਸਕਦੀ ਹੈ ਫਰਾਰੀ!

ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਕਾਰ ਦੇ ਟਾਇਰ ਸੈੱਟ (ਚਾਰ ਟਾਇਰਾਂ) ਦੀ ਕੀਮਤ ‘ਤੇ ਕਦੇ ਫਰਾਰੀ ਕਾਰ ਖਰੀਦੀ ਜਾ ਸਕਦੀ ਹੈ?

ਤੁਹਾਨੂੰ ਇਹ ਸੁਣ ਕੇ ਯਕੀਨਨ ਥੋੜ੍ਹਾ ਅਜੀਬ ਲੱਗੇਗਾ। ਤੁਹਾਨੂੰ ਪਹਿਲਾਂ ਤਾਂ ਇਸ ‘ਤੇ ਵਿਸ਼ਵਾਸ ਵੀ ਨਹੀਂ ਹੋਵੇਗਾ ਪਰ ਇਹ ਬਿਲਕੁਲ ਸਹੀ ਹੈ। ਦੁਨੀਆ ਦੇ ਸਭ ਤੋਂ ਮਹਿੰਗੇ ਟਾਇਰ ਸੈੱਟ ਦੀ ਕੀਮਤ ‘ਚ ਤੁਹਾਨੂੰ ਫਰਾਰੀ ਜ਼ਰੂਰ ਮਿਲੇਗੀ ਕਿਉਂਕਿ ਦੁਨੀਆ ਦਾ ਸਭ ਤੋਂ ਮਹਿੰਗਾ ਟਾਇਰ ਸੈੱਟ ਲਗਭਗ 4 ਕਰੋੜ ਰੁਪਏ ‘ਚ ਵਿਕਦਾ ਹੈ। ਭਾਰਤ ‘ਚ ਫਰਾਰੀ ਦੀ ਕੀਮਤ ਲਗਭਗ 3.5 ਕਰੋੜ ਰੁਪਏ ਤੋਂ ਸ਼ੁਰੂ ਹੁੰਦੀ ਹੈ।

 ਅਸੀਂ ਜਿਨ੍ਹਾਂ ਟਾਇਰਾਂ ਦੀ ਗੱਲ ਕਰ ਰਹੇ ਹਾਂ, ਉਹ ਦੁਨੀਆ ਦੇ ਸਭ ਤੋਂ ਮਹਿੰਗੇ ਟਾਇਰ ਹਨ। ਇੱਕ ਟਾਇਰ ਦੀ ਕੀਮਤ 1 ਕਰੋੜ ਰੁਪਏ ਹੈ। ਅਜਿਹੇ ‘ਚ ਕਾਰ ਦੇ ਟਾਇਰਾਂ ਦੇ ਸੈੱਟ ਦੀ ਕੀਮਤ 4 ਕਰੋੜ ਰੁਪਏ ਬਣਦੀ ਹੈ। ਕਾਰ ਦੇ ਟਾਇਰਾਂ ਦਾ ਇਹ ਸੈੱਟ ਸਾਲ 2016 ਵਿੱਚ ਦੁਬਈ ਵਿੱਚ ਖਰੀਦਿਆ ਤੇ ਵੇਚਿਆ ਗਿਆ ਸੀ, ਜਿਸ ਤੋਂ ਬਾਅਦ ਇਨ੍ਹਾਂ ਨੂੰ ਦੁਨੀਆ ਦੇ ਸਭ ਤੋਂ ਮਹਿੰਗੇ ਟਾਇਰਾਂ ਵਜੋਂ ਗਿਨੀਜ਼ ਵਰਲਡ ਰਿਕਾਰਡ ਵਿੱਚ ਦਰਜ ਕੀਤਾ ਗਿਆ ਸੀ। ਇਸ ਨੂੰ ਗਿਨੀਜ਼ ਵਰਲਡ ਰਿਕਾਰਡ ਵਿੱਚ “ਵਿਸ਼ਵ ਦੇ ਸਭ ਤੋਂ ਮਹਿੰਗੇ ਟਾਇਰਾਂ ਦਾ ਸੈੱਟ” ਦਾ ਨਾਂ ਦਿੱਤਾ ਗਿਆ ਹੈ।

ਇਹ ਟਾਇਰ ਦੁਬਈ ‘ਚ ਭਾਰਤੀ ਮੂਲ ਦੇ ਵਿਅਕਤੀ ਦੀ ਕੰਪਨੀ ਜ਼ੈਡ ਟਾਇਰਸ ਨੇ ਬਣਾਏ ਸਨ। ਟਾਇਰ 24 ਕੈਰੇਟ ਸੋਨੇ ਨਾਲ ਸੁਨਹਿਰੀ ਤੇ ਹੀਰਿਆਂ ਨਾਲ ਜੜੇ ਹੋਏ ਹਨ। ਇਨ੍ਹਾਂ ਨੂੰ ਦੁਬਈ ਵਿੱਚ ਡਿਜ਼ਾਈਨ ਕੀਤਾ ਗਿਆ ਸੀ ਪਰ ਟਾਇਰਾਂ ਨੂੰ ਸਜਾਉਣ ਲਈ ਇਟਲੀ ਦੇ ਗਹਿਣੇ ਨਿਰਮਾਤਾਵਾਂ ਤੋਂ ਮਦਦ ਲਈ ਗਈ ਸੀ। ਹਾਲਾਂਕਿ ਬਾਅਦ ‘ਚ ਇਨ੍ਹਾਂ ਨੂੰ ਵਿਕਰੀ ਲਈ ਦੁਬਈ ਲਿਆਂਦਾ ਗਿਆ। ਅਬੂ ਧਾਬੀ ਵਿੱਚ ਰਾਸ਼ਟਰਪਤੀ ਮਹਿਲ ਵਿੱਚ ਗਹਿਣਿਆਂ ਦਾ ਕੰਮ ਕਰਨ ਵਾਲੇ ਕਾਰੀਗਰਾਂ ਦੀ ਮਦਦ ਨਾਲ ਟਾਇਰਾਂ ਦੀ ਸੁਨਹਿਰੀ ਕੀਤੀ ਗਈ ਸੀ। ਪੂਰੀ ਦੁਨੀਆ ਵਿੱਚ ਇਨ੍ਹਾਂ ਵਰਗੇ ਹੋਰ ਕੋਈ ਟਾਇਰ ਨਹੀਂ ਹਨ। ਇਹ ਦੁਬਈ ਵਿੱਚ ਰੇਲਫ਼ਨ  ਵਪਾਰ ਮੇਲੇ ਵਿੱਚ 2.2 ਮਿਲੀਅਨ ਦਿਰਹਮ (4.01 ਕਰੋੜ ਰੁਪਏ) ਵਿੱਚ ਵੇਚਿਆ ਗਿਆ ਸੀ।

Leave a Reply

Your email address will not be published. Required fields are marked *