36ਵੀਆਂ ਕੌਮੀ ਖੇਡਾਂ ਦਾ ਹੋਇਆ ਆਗਾਜ਼

ਅਹਿਮਦਾਬਾਦ:-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਥੇ 36ਵੀਆਂ ਕੌਮੀ ਖੇਡਾਂ ਦੇ ਉਦਘਾਟਨ ਦਾ ਐਲਾਨ ਕਰ ਦਿੱਤਾ | ਉਨ੍ਹਾਂ ਇਸ ਉਦਘਾਟਨ ਦੇ ਮੌਕੇ ਕਿਹਾ ਕਿ ਬੀਤੇ ਸਮੇਂ ‘ਚ ਭਾਰਤੀ ਖਿਡਾਰੀ ਭਾਈ ਭਤੀਜਾਵਾਦ ਅਤੇ ਭਿ੍ਸ਼ਟਾਚਾਰ ਦੇ ਕਾਰਨ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ ਸਨ, ਪਰ ਉਨ੍ਹਾਂ ਦੀ ਸਰਕਾਰ ਨੇ ਪ੍ਰਬੰਧ ਨੂੰ ਸਾਫ ਕਰਨ ਦਾ ਕੰਮ ਕੀਤਾ ਹੈ | ਮੋਟੇਰਾ ਇਲਾਕੇ ਸਥਿਤ ਨਰਿੰਦਰ ਮੋਦੀ ਸਟੇਡੀਆਂ ‘ਚ ਉਦਘਾਟਨ ਸਮਾਰੋਹ ਮੌਕੇ ਬੋਲਦਿਆਂ ਉਨ੍ਹਾਂ ਹਾਲ ਹੀ ਦੇ ਸਮੇਂ ‘ਚ ਉਲੰਪਿਕ ਅਤੇ ਹੋਰ ਅਜਿਹੇ ਈਵੈਂਟਾਂ ‘ਚ ਤਗਮੇ ਜਿੱਤਣ ਵਾਲੇ ਭਾਰਤੀ ਖਿਡਾਰੀਆਂ ਦੀ ਪ੍ਰਸੰਸਾ ਕੀਤੀ | ਦੇਸ਼ ਦੇ ਖਿਡਾਰੀ ਪਹਿਲਾਂ ਵੀ ਕਾਬਲ ਸਨ | ਤਗਮੇ ਜਿੱਤਣ ਦਾ ਇਹ ਅੰਦੋਲਨ ਪਹਿਲਾਂ ਵੀ ਸ਼ੁਰੂ ਹੋ ਸਕਦਾ ਸੀ, ਪਰ ਖੇਡਾਂ ‘ਚ ਪੇਸ਼ੇਵਰਾਨਾ ਪੁਹੁੰਚ ਦੀ ਬਜਾਏ ਭਾਈ ਭਤੀਜਾਵਾਦ ਅਤੇ ਭਿ੍ਸ਼ਟਾਚਾਰ ਦਾ ਬੋਲਬਾਲਾ ਸੀ | ਉਨ੍ਹਾਂ ਇਸ ਮੌਕੇ ਲੋਕਾਂ ਦੀ ਵੱਡੀ ਭੀੜ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਪ੍ਰਬੰਧ ਨੂੰ ਸਾਫ ਕਰ ਦਿੱਤਾ ਹੈ ਅਤੇ ਨੌਜਵਾਨਾਂ ‘ਚ ਨਵਾਂ ਜੋਸ਼ ਭਰਨ ਦਾ ਕੰਮ ਕੀਤਾ ਹੈ | ਖੇਡਾਂ ‘ਚ ਤੁਹਾਡੀ ਜਿੱਤ ਹੋਰ ਖੇਤਰਾਂ ‘ਚ ਦੇਸ਼ ਦਾ ਮਾਰਗ ਦਰਸ਼ਨ ਕਰੇਗੀ | ਖੇਡਾਂ ‘ਚ ਨਵੀਂ ਤਾਕਤ ਨਾਲ ਦੁਨੀਆ ‘ਚ ਸਾਡੇ ਦੇਸ਼ ਦੀ ਸਾਖ ‘ਚ ਕਾਫੀ ਸੁਧਾਰ ਹੋਵੇਗਾ | ਮੋਦੀ ਨੇ ਕਿਹਾ, ਦੁਨੀਆ ਉਲੰਪਿਕ ‘ਚ ਜਿਨ੍ਹਾਂ ਖੇਡਾਂ ਦੀ ਦੀਵਾਨੀ ਹੈ, ਉਹ ਖੇਡਾਂ ਸਾਡੇ ਇੱਥੇ ਪਹਿਲਾਂ ਆਮ ਗਿਆਨ ਤੱਕ ਸਿਮਟ ਕੇ ਰਹਿ ਗਏ ਸਨ | ਉਨ੍ਹਾਂ ਕਿਹਾ ਕਿ ਦੁਨੀਆ ‘ਚ ਮਾਣ ਹਾਸਲ ਕਰਨ ਦਾ ਖੇਡਾਂ ਨਾਲ ਸਿੱਧਾ ਸੰਬੰਧ ਹੈ | ਪ੍ਰਧਾਨ ਮੰਤਰੀ ਨੇ ਕਿਹਾ ਕਿ 2014 ਤੋਂ ਖਿਡਾਰੀਆਂ ਨੇ ਖੇਡਾਂ ‘ਚ ਜੋ ਜਲਵਾ ਕਾਇਮ ਕਰਨਾ ਸ਼ੁਰੂ ਕੀਤਾ ਹੈ, ਉਹ ਤੇਜ਼ੀ ਨਾਲ ਅੱਗੇ ਵਧਦਾ ਜਾ ਰਿਹਾ ਹੈ | ਗੁਜਰਾਤ ਦੇ ਵਿਭਿੰਨ ਸ਼ਹਿਰਾਂ ‘ਚ 12 ਅਕਤੂਬਰ ਤੱਕ ਰਾਸ਼ਟਰੀ ਖੇਡਾਂ ਦਾ ਆਯੋਜਨ ਹੋਵੇਗਾ | ਇਸ ‘ਚ 36 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ 7000 ਤੋਂ ਜਿਆਦਾ ਖਿਡਾਰੀ ਤੇ 15000 ਤੋਂ ਜਿਆਦਾ ਪ੍ਰਤੀਭਾਗੀ ਹਿੱਸਾ ਲੈ ਰਹੇ ਹਨ |

Leave a Reply

Your email address will not be published. Required fields are marked *