2 ਔਰਤਾਂ ਸਮੇਤ 4 ਕਾਬੂ, ਨਸ਼ਾ ਅਤੇ ਹਥਿਆਰ ਬਰਾਮਦ

ਬਰੈਂਪਟਨ : ਬੀਤੇ ਦਿਨ ਕੈਨੇਡਾ ਦੇ ਬਰੈਂਪਟਨ ‘ਚ ਪੀਲ ਪੁਲਸ ਵੱਲੋਂ ਸੈਂਡਲਵੁੱਡ/ਏਅਰਪੋਰਟ ਅਤੇ ਬਰੈਮਲੀ/ਈਸਟ ਰੋਡ ‘ਤੇ ਸਥਿੱਤ 2 ਭਾਰਤੀ ਮੂਲ ਦੇ ਲੋਕਾਂ ਦੇ ਘਰਾਂ ‘ਚੋਂ ਭੰਗ, ਅਫੀਮ, ਡੋਡੇ, ਨਾਜਾਇਜ਼ ਹਥਿਆਰ ਅਤੇ ਭਾਰਤੀ ਅਤੇ ਕੈਨੇਡੀਅਨ ਕਰੰਸੀ ਸਮੇਤ 4 ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਵਿਰੁੱਧ ਦੋਸ਼ ਆਇਦ ਕੀਤੇ ਗਏ ਹਨ।

 ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿਚ 2 ਮਰਦ ਅਤੇ 2 ਔਰਤਾਂ ਸ਼ਾਮਲ ਹਨ, ਜਿਨ੍ਹਾਂ ਦੀ ਪਛਾਣ ਸੁਖਿੰਦਰ ਮਿਨਹਾਸ (56), ਹਰਸਿਮਰਨ ਮਿਨਹਾਸ (29) ਬਲਵਿੰਦਰ ਕੌਰ ਮਿਨਹਾਸ (59) ਅਤੇ ਰਵੀਨਾ ਮਿਨਹਾਸ (33) ਦੇ ਤੌਰ ‘ਤੇ ਹੋਈ ਹੈ। ਗ੍ਰਿਫ਼ਤਾਰ ਅਤੇ ਚਾਰਜ ਹੋਣ ਵਾਲਿਆਂ ਦੀ ਪੇਸ਼ੀ ਬਰੈਂਪਟਨ ਕਚਹਿਰੀ ‘ਚ ਪਈ।

Leave a Reply

Your email address will not be published. Required fields are marked *