1901 ਤੋਂ ਬਾਅਦ ਪੰਜਵਾਂ ਸਭ ਤੋਂ ਗਰਮ ਸਾਲ ਰਿਹਾ 2021, ਸਾਲਾਨਾ ਔਸਤ ਤਾਪਮਾਨ ਆਮ ਨਾਲੋਂ 0.44 ਡਿਗਰੀ ਸੈਲਸੀਅਸ ਜ਼ਿਆਦਾ ਕੀਤਾ ਗਿਆ ਰਿਕਾਰਡ

ਮੌਸਮ ਵਿਗਿਆਨ ਵਿਭਾਗ ਨੇ ਦੱਸਿਆ ਕਿ 1901 ਦੇ ਬਾਅਦ ਤੋਂ 2021 ਪੰਜਵਾਂ ਸਭ ਤੋਂ ਗਰਮ ਸਾਲ ਰਿਹਾ ਹੈ।

ਪਿਛਲੇ ਸਾਲ ਦੇਸ਼ ’ਚ ਸਤਹ ਦੀ ਹਵਾ ਦਾ ਸਾਲਾਨਾ ਔਸਤ ਤਾਪਮਾਨ ਆਮ ਨਾਲੋਂ 0.44 ਡਿਗਰੀ ਸੈਲਸੀਅਸ ਜ਼ਿਆਦਾ ਰਿਕਾਰਡ ਕੀਤਾ ਗਿਆ। ਮੌਸਮ ਵਿਭਾਗ ਨੇ ਸਾਲਾਨਾ ਜਲਵਾਯੂ ਰਿਪੋਰਟ ’ਚ ਕਿਹਾ ਕਿ 1901 ਤੋਂ ਬਾਅਦ 2021 ਪੰਜਵਾਂ ਸਭ ਤੋਂ ਜ਼ਿਆਦਾ ਗਰਮ ਸਾਲ ਰਿਹਾ। ਚਾਰ ਹੋਰ ਸਭ ਤੋਂ ਗਰਮ ਸਾਲ 2016, 2009, 2017 ਤੇ 2010 ਰਹੇ। ਪਿਛਲੇ ਲਗਪਗ ਸਵਾ ਸੌ ਸਾਲਾਂ ’ਚ 2016 ਸਭ ਤੋਂ ਗਰਮ ਸਾਲ ਰਿਹਾ।

ਉਸ ਸਾਲ ਦੇਸ਼ ’ਚ ਆਮ ਨਾਲੋਂ 0.71 ਡਿਗਰੀ ਸੈਲਸੀਅਸ ਜ਼ਿਆਦਾ ਤਾਪਮਾਨ ਦਰਜ ਕੀਤਾ ਗਿਆ ਸੀ। ਸਰਦੀ (ਜਨਵਰੀ ਤੋਂ ਫਰਵਰੀ) ਤੇ ਮੌਨਸੂਨ ਦੇ ਬਾਅਦ ਤੋਂ ਮੌਸਮ (ਅਕਤੂਬਰ ਤੋਂ ਦਸੰਬਰ) ’ਚ ਲੜੀਵਾਰ 0.78 ਡਿਗਰੀ ਸੈਲਸੀਅਸ ਤੇ 0.42 ਡਿਗਰੀ ਸੈਲਸੀਅਸ ਦੇ ਨਾਲ ਆਲ ਇੰਡੀਆ ਔਸਤ ਤਾਪਮਾਨ ਅਸਮਾਨਤਾਵਾਂ ਨੇ ਪਿਛਲੇ ਸਾਲ ਦੀ ਜ਼ਿਆਦਾ ਗਰਮੀ ’ਚ ਮੁੱਖ ਰੂਪ ’ਚ ਯੋਗਦਾਨ ਦਿੱਤਾ। ਮੌਸਮ ਵਿਭਾਗ ਨੇ ਦੱਸਿਆ ਕਿ ਪਿਛਲੇ ਸਾਲ ਦੇਸ਼ ’ਚ ਲੰਬੀ ਮਿਆਦ ਔਸਤ ਦੇ ਮੁਕਾਬਲੇ 105 ਫੀਸਦੀ ਬਾਰਿਸ਼ ਹੋਈ। ਲੰਬੀ ਮਿਆਦ ਔਸਤ ਦਾ ਮੁੱਲਾਂਕਣ 1961 ਤੋਂ 2010 ਦੇ ਦੌਰਾਨ ਹੋਈ ਬਾਰਿਸ਼ ’ਤੇ ਆਧਾਰਿਤ ਹੈ। ਆਈਏਐੱਨਐੱਸ ਦੇ ਅਨੁਸਾਰ 1901 ਦੇ ਬਾਅਦ ਤੋਂ ਉਤਰ-ਪੂਰਬੀ ਮੌਨਸੂਨ ਦੇ ਦਿਨਾਂ ’ਚ ਦੇਸ਼ ਦੇ ਦੱਖਣੀ ਇਲਾਕੇ ’ਚ ਸਭ ਤੋਂ ਜ਼ਿਆਦਾ ਬਾਰਿਸ਼ ਹੋਈ ਹੈ।

ਮੌਸਮ ਸਬੰਧੀ ਘਟਨਾਵਾਂ ਦੇ ਚਲਦੇ ਦੇਸ਼ ’ਚ 1,750 ਮੌਤਾਂ

ਪਿਛਲੇ ਸਾਲ ਮੌਸਮ ਸਬੰਧੀ ਘਟਨਾਵਾਂ ਜਿਵੇਂ-ਹੜ੍ਹ, ਤੂਫਾਨ, ਭਾਰੀ ਬਾਰਿਸ਼, ਭੂਚਾਲ, ਅਸਮਾਨੀ ਬਿਜਲੀ ਦੇ ਚਲਦੇ ਦੇਸ਼ ’ਚ 1,750 ਮੌਤਾਂ ਦਰਜ ਕੀਤੀਆਂ ਗਈਆਂ। ਇਨ੍ਹਾਂ ਘਟਨਾਵਾਂ ਨਾਲ ਸਭ ਤੋਂ ਜ਼ਿਆਦਾ ਮਹਾਰਾਸ਼ਟਰ ਪ੍ਰਭਾਵਿਤ ਰਿਹਾ। ਉਥੇ 350 ਲੋਕ ਮਾਰੇ ਗਏ। ਇਸ ਤੋਂ ਬਾਅਦ ਓਡਿਸ਼ਾ ’ਚ 223 ਤੇ ਮੱਧ ਪ੍ਰਦੇਸ਼ ’ਚ 191 ਲੋਕਾਂ ਦੀ ਮੌਤ ਹੋਈ। ਇਨ੍ਹਾਂ ਘਟਨਾਵਾਂ ਦੇ ਚਲਦੇ ਦਿੱਲੀ ’ਚ ਸੱਤ ਲੋਕ ਮਾਰੇ ਗਏ।

ਕਿਸ ਘਟਨਾ ਨਾਲ ਕਿੰਨੀਆਂ ਮੌਤਾਂ

ਅਸਮਾਨੀ ਬਿਜਲੀ -787

ਹੜ੍ਹ, ਬਾਰਿਸ਼-759

ਤੂਫਾਨ-172

ਹੋਰ-32

Leave a Reply

Your email address will not be published. Required fields are marked *