150 ਤੋਂ ਜ਼ਿਆਦਾ ਦੇਸ਼ਾਂ ‘ਚ ਵ੍ਹਟਸਐਪ ਚੈਨਲ ਲਾਂਚ
ਅਮਰੀਕਾ : ਮੇਟਾ ਨੇ ਭਾਰਤ ਸਮੇਤ 150 ਤੋਂ ਵੱਧ ਦੇਸ਼ਾਂ ਵਿੱਚ ਵ੍ਹਟਸਐਪ ਚੈਨਲ ਨੂੰ ਲਾਂਚ
ਕਰ ਦਿੱਤਾ ਹੈ। ਭਾਰਤ ‘ਚ ਇਸ ਲਾਂਚ ਦੌਰਾਨ ਜਾਗਰਣ ਨਿਊ ਮੀਡੀਆ ਦੀ ਫੈਕਟ ਚੈਕਿੰਗ ਵੈੱਬਸਾਈਟ
ਵਿਸ਼ਵਾਸ ਨਿਊਜ਼ ਦੇ ਚੈਨਲ ਸਮੇਤ ਭਾਰਤੀ ਕ੍ਰਿਕਟ ਟੀਮ, ਕੈਟਰੀਨਾ ਕੈਫ, ਦਲਜੀਤ ਦੋਸਾਂਝ,
ਅਕਸ਼ੈ ਕੁਮਾਰ, ਵਿਜੇ ਦੇਵਰਕੋਂਡਾ, ਨੇਹਾ ਕੱਕੜ ਅਤੇ ਹੋਰ ਮਸ਼ਹੂਰ ਸੰਸਥਾਵਾਂ ਤੇ ਵਿਅਕਤੀਆਂ
ਦੇ ਚੈਨਲਾਂ ਨੂੰ ਵੀ ਲਾਂਚ ਕੀਤਾ ਗਿਆ। ਵ੍ਹਟਸਐਪ ਚੈਨਲ ਦੀ ਸ਼ੁਰੂਆਤ ਤੋਂ ਬਾਅਦ ਬੀਸੀਸੀਆਈ
ਨੇ ਕਿਹਾ, “ਭਾਰਤੀ ਕ੍ਰਿਕਟ ਟੀਮ ਚੈਨਲਾਂ ਦੀ ਲਾਂਚਿੰਗ ‘ਤੇ ਵ੍ਹਟਸਐਪ ਨਾਲ ਸਾਂਝੇਦਾਰੀ ਲਈ
ਬਹੁਤ ਖੁਸ਼ ਹੈ। ਅਸੀਂ ਆਈਸੀਸੀ ਪੁਰਸ਼ ਕ੍ਰਿਕਟ ਵਿਸ਼ਵ ਕੱਪ 2023 ਦੇ ਨਾਲ ਵ੍ਹਟਸਐਪ ਨਾਲ
ਸਾਡੀ ਸਾਂਝੇਦਾਰੀ ਦੀ ਸ਼ੁਰੂਆਤ ਕੀਤੀ ਹੈ, ਜੋ ਅਕਤੂਬਰ ‘ਚ ਸ਼ੁਰੂ ਹੋਣ ਵਾਲਾ ਹੈ। ਅਸੀਂ
ਉਤਸ਼ਾਹ ਤੇ ਸਮਰਥਨ ਲਈ ਚੈਨਲਾਂ ਦਾ ਲਾਭ ਉਠਾਵਾਂਗੇ ਕਿਉਂਕਿ ਭਾਰਤ ਇਕ ਦਹਾਕੇ ਦੇ ਲੰਬੇ
ਇੰਤਜ਼ਾਰ ਤੋਂ ਬਾਅਦ ਇਸ ਮਹੱਤਵਪੂਰਨ ਪ੍ਰੋਗਰਾਮ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ। ਵ੍ਹਟਸਐਪ
ਚੈਨਲਾਂ ਨਾਲ, ਪ੍ਰਸ਼ੰਸਕਾਂ ਨੂੰ ਮੈਚ ਦੀ ਮਿਤੀ, ਸਮਾਂ, ਸਕੋਰਕਾਰਡ ਅਤੇ ਹੋਰ ਸਮੇਤ
ਮਹੱਤਵਪੂਰਨ ਅਤੇ ਸਹੀ ਜਾਣਕਾਰੀ ਮਿਲੇਗੀ। ਜੇ ਤੁਸੀਂ ਵੀ ਆਪਣਾ ਵਟਸਐਪ ਚੈਨਲ ਬਣਾਉਣਾ
ਚਾਹੁੰਦੇ ਹੋ, ਤਾਂ ਇਸ ਦੇ ਲਈ ਤੁਹਾਨੂੰ ਕੁਝ ਆਸਾਨ ਸਟੈੱਪਸ ਨੂੰ ਸਮਝਣਾ ਅਤੇ ਫਾਲੋ ਕਰਨਾ
ਹੋਵੇਗਾ। ਜੇ ਤੁਸੀਂ ਹੇਠਾਂ ਦਿੱਤੇ ਸਧਾਰਨ ਸਟੈੱਪਸ ਦੀ ਪਾਲਣਾ ਕਰਦੇ ਹੋ, ਤਾਂ ਤੁਸੀਂ ਆਸਾਨੀ
ਨਾਲ ਇੱਕ ਚੈਨਲ ਬਣਾ ਸਕੋਗੇ। ਇੱਕ ਵ੍ਹਟਸਐਪ ਚੈਨਲ ਬਣਾਉਣ ਲਈ, ਤੁਹਾਡੇ ਕੋਲ ਇੱਕ ਵ੍ਹਟਸਐਪ
ਬਿਜ਼ਨੈੱਸ ਅਕਾਊਂਟ ਹੋਣਾ ਚਾਹੀਦਾ ਹੈ। ਤੁਹਾਡੇ ਫ਼ੋਨ ਵਿੱਚ ਵ੍ਹਟਸਐਪ ਦਾ ਲੇਟੇਸਟ ਵਰਜ਼ਨ
ਹੋਣਾ ਚਾਹੀਦਾ ਹੈ। ਤੁਹਾਡੇ ਵ੍ਹਟਸਐਪ ਅਕਾਊਂਟ ਵਿੱਚ ਟੂ-ਸਟੈੱਪ ਵੈਰੀਫਿਕੇਸ਼ਨ ਚਾਲੂ ਹੋਣਾ
ਚਾਹੀਦਾ ਹੈ।
*ਵਟਸਐਪ ਚੈਨਲ ਕਿਵੇਂ ਬਣਾਇਆ ਜਾਵੇ?*
ਸਟੈਪ 1: ਸਭ ਤੋਂ ਪਹਿਲਾਂ ਤੁਹਾਨੂੰ ਵ੍ਹਟਸਐਪ ਖੋਲ੍ਹਣਾ ਹੋਵੇਗਾ।
ਸਟੈਪ 2: ਇਸ ਤੋਂ ਬਾਅਦ ਅਪਡੇਟਸ ਟੈਬ ‘ਤੇ ਜਾਓ, ਇੱਥੇ ਤੁਹਾਨੂੰ +ਆਈਕਨ ‘ਤੇ ਕਲਿੱਕ ਕਰਨਾ
ਹੋਵੇਗਾ, ਜਿਵੇਂ ਹੀ ਤੁਸੀਂ ਇਸ ਆਪਸ਼ਨ ‘ਤੇ ਕਲਿੱਕ ਕਰੋਗੇ ਤਾਂ ਤੁਹਾਨੂੰ ਨਿਊ ਚੈਨਲ ਦਾ
ਆਪਸ਼ਨ ਦਿਖਾਈ ਦੇਵੇਗਾ, ਇਸ ‘ਤੇ ਟੈਪ ਕਰੋ।
ਸਟੈੱਪ 3 : ਗੇਟ ਸਟਾਰਟੇਡ ‘ਤੇ ਕਲਿੱਕ ਕਰੋ ਅਤੇ ਫਿਰ ਆਨ-ਸਕ੍ਰੀਨ ਨਿਰਦੇਸ਼ਾਂ ਦੀ ਪਾਲਣਾ ਕਰੋ
ਸਟੈੱਪ 4 : ਚੈਨਲ ਨੂੰ ਨਾਮ ਦੇ ਕੇ ਇੱਕ ਅਕਾਊਂਟ ਬਣਾਓ
ਸਟੈੱਪ 5: ਚੈਨਲ ਨੂੰ ਨਾਮ ਦੇਣ ਤੋਂ ਬਾਅਦ, ਤੁਹਾਨੂੰ ਚੈਨਲ (ਵੇਰਵਾ ਅਤੇ ਆਈਕਨ) ਨੂੰ
ਕਸਟਮਾਈਜ਼ ਕਰਨ ਦਾ ਵਿਕਲਪ ਮਿਲੇਗਾ।
ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਹਾਲਾਂਕਿ ਵ੍ਹਾਟਸਐਪ ਚੈਨਲ ਫੀਚਰ ਨੂੰ ਰੋਲਆਊਟ ਕਰ ਦਿੱਤਾ
ਗਿਆ ਹੈ, ਪਰ ਇਹ ਫੀਚਰ ਅਜੇ ਸਾਰੇ ਯੂਜ਼ਰਸ ਲਈ ਉਪਲਬਧ ਨਹੀਂ ਹੈ। ਜੇ ਤੁਸੀਂ ਵ੍ਹਾਟਸਐਪ ‘ਚ
ਇਸ ਫੀਚਰ ਨੂੰ ਨਹੀਂ ਦੇਖ ਪਾ ਰਹੇ ਹੋ ਤਾਂ ਤੁਹਾਨੂੰ ਕੁਝ ਸਮਾਂ ਉਡੀਕ ਕਰਨੀ ਹੋਵੇਗੀ।